ਮਿਸ਼ਨ ਮੈਂਬਰ ਸਨਮਾਨ ਸਮਾਰੋਹ 13 ਅਪ੍ਰੈਲ ਨੂੰ : ਢੋਸੀਵਾਲ
ਮਿਸ਼ਨ ਮੈਂਬਰ ਸਨਮਾਨ ਸਮਾਰੋਹ 13 ਅਪ੍ਰੈਲ ਨੂੰ : ਢੋਸੀਵਾਲ
Publish Date: Wed, 08 Apr 2026 07:50 PM (IST)
Updated Date: Wed, 08 Apr 2026 07:53 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਵੱਲੋਂ ਡਾ. ਅੰਬੇਡਕਰ ਜੈਅੰਤੀ ਨੂੰ ਸਮਰਪਿਤ ‘ਮਿਸ਼ਨ ਮੈਂਬਰ ਸਨਮਾਨ ਸਮਾਰੋਹ’ 13 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਮਿਸ਼ਨ ਦੇ ਸਮੂਹ ਮੈਂਬਰਾਂ ਦਾ ਸੰਸਥਾ ਨੂੰ ਉਪਰ ਚੁੱਕਣ ਅਤੇ ਇਲਾਕੇ ਵਿਚ ਨਾਮਵਰ ਸਥਾਨ ਦਿਵਾਉਣ ਲਈ ਬਹੁਤ ਵੱਡਾ ਯੋਗਦਾਨ ਹੈ। ਸਮਾਰੋਹ ਦੌਰਾਨ ਮਿਸ਼ਨ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਭਾਗ ਲੈਣਗੇ। ਪ੍ਰਧਾਨ ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਸਮਾਰੋਹ ਦੌਰਾਨ ਮਿਸ਼ਨ ਪੈਟਰਨ ਪ੍ਰਦੀਪ ਧੂੜੀਆ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਾਰ ਪੁਆ ਕੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਵੇਗੀ। ਸਮਾਰੋਹ ਦੌਰਾਨ ਚਾਹ-ਪਾਣੀ ਦਾ ਵਧੀਆ ਪ੍ਰਬੰਧ ਵੀ ਕੀਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਸਮੂਹ ਮਿਸ਼ਨ ਮੈਂਬਰਾਂ ਨੂੰ ਉਕਤ ਸਮਾਰੋਹ ਵਿਚ ਸਮੇਂ-ਸਿਰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।