ਮਹਿਕ ਸ਼ਰਮਾ ਨੇ 84 .4 ਅੰਕ ਲੈ ਕੇ ਸਕੂਲ ਕੀਤਾ ਨਾਮ ਰੌਸ਼ਨ
ਮਹਿਕ ਸ਼ਰਮਾ ਨੇ ਸੀਬੀਐਸਈ ਬੋਰਡ ਦੀ ਕਾਮਰਸ ’ਚ 84 .4 ਅੰਕ ਲੈਕੇ ਸਕੂਲ ਤੇ ਮਾਪਿਆਂ ਦਾ ਕੀਤਾ ਨਾਮ ਰੌਸ਼ਨ
Publish Date: Wed, 13 May 2026 05:51 PM (IST)
Updated Date: Wed, 13 May 2026 05:54 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ : ਕਲਗੀਧਰ ਪਬਲਿਕ ਸਕੂਲ ਪੰਨੀਵਾਲਾ ਫੱਤਾ ਸੀਬੀਐਸਈ ਬੋਰਡ ਬਾਰਵੀਂ ਜਮਾਤ ਦੇ ਨਤੀਜੇ ਜਾਰੀ ਹੋਏ ਜਿਨ੍ਹਾਂ ’ਚ ਵਿਦਿਆਰਥਣ ਮਹਿਕ ਸ਼ਰਮਾ ਨੇ 84.4 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਮਹਿਕ ਸ਼ਰਮਾ ਨੇ 500 ਅੰਕ ਵਿਚੋਂ 422 ਅੰਕ ਪ੍ਰਾਪਤ ਕੀਤੇ। ਇਸ ਮੌਕੇ ਮਹਿਕ ਨੇ ਕਿਾ ਕਿ ਸਕੂਲ ਪ੍ਰਿੰਸੀਪਲ ਅਧਿਆਪਕਾਂ ਅਤੇ ਮੇਰੇ ਮਾਤਾ ਪਿਤਾ ਦਾ ਵਿਸ਼ੇਸ਼ ਯੋਗਦਾਨ ਰਿਹਾ।। ਇਸ ਮੌਕੇ ਕੇਵਲ ਸ਼ਰਮਾ ਨੇ ਕਿਹਾ ਕਿ ਬੇਟੀ ਮਹਿਕ ਸ਼ਰਮਾ ਦੀ ਮਿਹਨਤ ਨੂੰ ਫ਼ਲ ਮਿਲਿਆ ਹੈ। ਪੰਨੀਵਾਲਾ ਫੱਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਧੀ ਨੇ ਸਾਡੇ ਲਈ ਮਾਣ ਸਤਿਕਾਰ ਵਧਾਇਆ ਬਹੁਤ ਖੁਸ਼ੀ ਦੀ ਗੱਲ ਹੈ। ਇਸ ਖੁਸ਼ੀ ’ਤੇ ਮਾਤਾ ਜੋਤੀ ਸ਼ਰਮਾ, ਦਾਦੀ ਨਰੇਸ਼ ਕੁਮਾਰੀ ਅਤੇ ਵਿਸ਼ਵਜੀਤ ਤੇ ਗੁਰਜੀਤ ਕੌਰ ਨੂੰ ਇਲਾਕੇ ਭਰ ’ਚੋਂ ਵਧਾਈਆਂ ਦਿੱਤੀਆਂ ਜਾ ਰਹੀਆਂ।