ਦੌਲੇਵਾਲਾ ਮਾਇਰ ਸਕੂਲ ਵਿਖੇ ਮੈਗਾ ਪੀਟੀਐੱਮ ਕਾਰਵਾਈ
ਸਿੱਖਿਆ ਬਲਾਕ ਧਰਮਕੋਟ 2 ਅਧੀਨ
Publish Date: Mon, 22 Dec 2025 04:01 PM (IST)
Updated Date: Tue, 23 Dec 2025 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਸਿੱਖਿਆ ਬਲਾਕ ਧਰਮਕੋਟ 2 ਅਧੀਨ ਪਿੰਡ ਦੌਲੇਵਾਲਾ ਮਾਇਰ ਦੇ ਸਰਕਾਰੀ ਪ੍ਰਾਇਮਰੀ ਚ ਮੈਗਾ ਅਧਿਆਪਕ-ਮਾਪੇ ਮਿਲਣੀਆਂ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿਚ ਉਚੇਚੇ ਤੋਰ ਤੇ ਪਹੁੰਚੇ ਸੀਐੱਸਟੀ ਸਵਰਨਜੀਤ ਨੇ ਦੱਸਿਆ ਹੈ ਕਿ ਇਨ੍ਹਾਂ ਮਿਲਣੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਾਂਝੀ ਕਰਨ ਅਤੇ ਹੋਰ ਮਹੱਤਵਪੂਰਨ ਪੱਖਾਂ ਸਬੰਧੀ ਅਧਿਆਪਕਾਂ ਅਤੇ ਮਾਪਿਆਂ ਚ ਬੇਹਤਰ ਤਾਲਮੇਲ ਸਥਾਪਿਤ ਕਰਨਾ ਸੀ। ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਬੱਚਿਆਂ ਦੇ ਪਿਛਲੇ ਨਤੀਜਿਆਂ ਦੀ ਕਾਰਗੁਜ਼ਾਰੀ ਸਾਂਝਾ ਕਰਨ, ਅਗਾਮੀ ਸਾਲਾਨਾ ਪ੍ਰੀਖਿਆ ਚ ਵਧੀਆ ਨਤੀਜੇ ਹਾਸਲ ਕਰਨ, ਬੱਚਿਆਂ ਦੀ ਵਧੀਆ ਤਰੀਕੇ ਨਾਲ ਤਿਆਰੀ ਕਰਵਾਉਣ ਅਤੇ ਵਿਭਾਗ ਵੱਲੋਂ ਬੱਚਿਆਂ ਦੀ ਬੇਹਤਰ ਪੜ੍ਹਾਈ ਲਈ ਕੀਤੇ ਗਏ ਉਪਰਾਲਿਆਂ ਸਹਿਤ ਹੋਰ ਕਈ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ ਗਏ ਅਤੇ ਨਾਲ ਹੀ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਅਤੇ ਪੰਚਾਇਤਾਂ ਤੋਂ ਸੁਝਾਅ ਹਾਸਿਲ ਕੀਤੇ ਗਏ। ਇਨ੍ਹਾਂ ਮਿਲਟੀਆਂ ਦੌਰਾਨ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਕਲੱਬ ਮੈਂਬਰ, ਪੰਚਾਇਤ ਮੈਂਬਰਾਂ, ਮਿਡ-ਡੇ ਮੀਲ ਵਰਕਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਸ਼ਾਮਲ ਹੋਏ। ਸਟੇਟ ਅਵਾਰਡ ਮੈਡਮ ਜਿਸ ਜਸਵੀਰ ਕੌਰ ਅਤੇ ਮੈਡਮ ਹਰਸਿਮਰਨ ਕੌਰ ਨੇ ਸਕੂਲ ਬੱਚਿਆਂ ‘ਚ ਵਧੀਆ ਪੜ੍ਹਾਈ ਕਰਨ ਅਤੇ ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਵਿਸਤਾਰ ਸਹਿਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਕੂਲ ਇੰਚਾਰਜ ਪੰਕਜ ਸ਼ਰਮਾ, ਹਰਪ੍ਰੀਤ ਕੌਰ ਵਿਰਦੀ, ਨਵਦੀਪ ਸਿੰਘ, ਸੁੱਖਾ ਸਿੰਘ ਅਤੇ ਪ੍ਰਤਾਪ ਸਿੰਘ, ਸੂਬਾ ਸਿੰਘ, ਸ਼ਹੀਦ ਭਗਤ ਸਿੰਘ ਵੈਲਫੇਅਰ ਸਪੋਰਟਸ ਕਲੱਬ ਦੇ ਮੈਬਰ ਹਾਜਰ ਸਨ।