ਸਾਬਕਾ ਸੈਨਿਕ ਭਲਾਈ ਵਿੰਗ ਨੇ ਵਿਚਾਰੇ ਪ੍ਰਾਜੈਕਟ
ਸਾਬਕਾ ਸੈਨਿਕ ਭਲਾਈ ਵਿੰਗ ਦੀ ਮਾਤਾ ਦਲੀਪ ਕੌਰ ਹੁਸਨਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ
Publish Date: Tue, 17 Mar 2026 04:01 PM (IST)
Updated Date: Tue, 17 Mar 2026 04:04 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਾਬਕਾ ਸੈਨਿਕ ਭਲਾਈ ਵਿੰਗ ਦੀ ਮੀਟਿੰਗ ਸੰਸਥਾ ਦੇ ਸਰਪ੍ਰਸਤ ਮਾਤਾ ਦਲੀਪ ਕੌਰ ਹੁਸਨਰ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਸੀਨੀਅਰ ਆਗੂਆਂ ਨੇ ਭਾਗ ਲਿਆ। ਮੀਟਿੰਗ ’ਚ ਲੰਘੇ ਮਹੀਨੇ ਸੰਸਥਾ ਵੱਲੋਂ ਕੀਤੇ ਕੰਮਾਂ ਤੇ ਵਿਚਾਰ ਚਰਚਾ ਹੋਈ, ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨਾਂ ’ਚ ਕੇਂਦਰ ਸਰਕਾਰ ਨਾਲ ਸਬੰਧਤ ਸਾਬਕਾ ਸੈਨਿਕਾ ਦੇ ਮਸਲੇ ਜਿਵੇਂ ਇਕ ਰੈਂਕ ਇਕ ਪੈਨਸ਼ਨ ਪੂਰੀ ਤਰਾਂ ਲਾਗੂ ਕਰਵਾਉਣਾ, ਬਰਾਬਰ ਐਮਐਸਪੀ ਕਰਨਾ, ਵਿਡੋ ਪੈਨਸ਼ਨ ’ਚ ਸੁਧਾਰ ਕਰਨਾ, ਅਗਨੀਪਥ ਸਕੀਮ ਨੂੰ ਰੈਗੂਲਰ ਕਰਵਾਉਣਾ ਆਦਿ ਮੰਗਾਂ ਦੇ ਨਾਲ-ਨਾਲ 18 ਮਹੀਨੇ ਦਾ ਰੋਕ ਕੇ ਰੱਖਿਆ ਗਿਆ ਡੀਏ ਨਾ ਦੇਣ ਦੀ ਸੂਰਤ ’ਚ ਦਿੱਲੀ ਵਿਖੇ ਵੱਡਾ ਸੰਘਰਸ਼ ਵਿੱਢਣ ਦਾ ਫੈਸਲਾ ਵੀ ਕੀਤਾ ਗਿਆ। ਅੱਜ ਦੀ ਮੀਟਿੰਗ ’ਚ ਨਵੇਂ ਆਹੁਦੇਦਾਰਾਂ ਦੀ ਚੋਣ ਕੀਤੀ ਜਿਸ ਵਿੱਚ ਕੁਲਵੰਤ ਸਿੰਘ ਲਾਲੀ ਕੋਟਲੀ ਨੂੰ ਦੋਦਾ ਬਲਾਕ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਜਿੰਮੇਵਾਰੀ ਸੌਪੀ ਗਈ। ਇਸੇ ਤਰਾਂ ਸੂਬੇਦਾਰ ਕੁਲਵਿੰਦਰ ਸਿੰਘ ਬੁੱਟਰ ਬਖੂਆ ਨੂੰ ਹਲਕਾ ਗਿੱਦੜਬਾਹਾ ਦੇ ਸੀਨੀ. ਮੀਤ ਪ੍ਰਧਾਨ ਦੀ ਜਿੰਮੇਵਾਰੀ ਸੌਂਪ ਕੇ ਸੰਸਥਾ ਵੱਲੋਂ ਸਿਰੋਪਾਓ ਭੇਟਾ ਕੀਤੇ ਗਏ। ਮੀਟਿੰਗ ’ਚ ਮਾਤਾ ਦਲੀਪ ਕੌਰ ਤੋਂ ਇਲਾਵਾ ਸੰਸਥਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਫੱਕਰਸਰ, ਜਰਨਲ ਸਕੱਤਰ ਪੰਜਾਬ ਧਰਮੀ ਫੌਜੀ ਕਿਰਪਾਲ ਸਿੰਘ ਬਾਦੀਆਂ, ਸਾਧੂ ਸਿੰਘ ਕਰਾਈਵਾਲਾ ਪ੍ਰਧਾਨ ਬਲਾਕ ਗਿੱਦੜਬਾਹਾ, ਦਾਰਾ ਸਿੰਘ ਅਤੇ ਕੁਲਵੰਤ ਸਿੰਘ ਗਗਨਦੀਪ ਸਿੰਘ, ਚਰਨਜੀਤ ਸਿੰਘ ਮੁਕਤਸਰ, ਦੀਦਾਰ ਸਿੰਘ ਬਲਬੀਰ ਸਿੰਘ ਕੋਟਭਾਈ, ਜਗਤਾਰ ਸਿੰਘ ਮਾਨਾਂ, ਸੁਖਦੇਵ ਸਿੰਘ ਲੰਬੀ, ਜਗਸੀਰ ਸਿੰਘ ਨੰਬਰਦਾਰ, ਬਲਤੇਜ ਸਿੰਘ, ਗੁਰਮੇਲ ਸਿੰਘ ਸੁਮਾਘ, ਗੁਲਾਬ ਸਿੰਘ ਗੁਰਪਿਆਰ ਸਿੰਘ ਗਿੱਦੜਬਾਹਾ ਹਾਜ਼ਰ ਸਨ।