ਅਧਿਆਪਕਾਵਾਂ ਲਈ ਲਾਇਆ ਮੈਡੀਕਲ ਕੈਂਪ
ਆਰਕੇਐੱਸ ਸੀਨੀਅਰ ਸੈਕੰਡਰੀਆਰਕੇਐੱਸ ਸੀਨੀਅਰ ਸੈਕੰਡਰੀਆਰਕੇਐੱਸ ਸੀਨੀਅਰ ਸੈਕੰਡਰੀਆਰਕੇਐੱਸ ਸੀਨੀਅਰ ਸੈਕੰਡਰੀ
Publish Date: Tue, 03 Mar 2026 04:38 PM (IST)
Updated Date: Wed, 04 Mar 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ‘ਹੈਲਥ ਕਲੱਬ’ ਦੁਆਰਾ ਈਐੱਸਆਈ ਡਾ. ਸੁਮਿਤ ਰਜੇਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਅਧਿਆਪਕਾਵਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਡਾ. ਸੁਮਿਤ ਰਜੇਰਾ ਨੇ ਆਪਣੀ ਟੀਮ ਦੇ ਨਾਲ ਅਧਿਆਪਕਾਂ ਦੀ ਸਿਹਤ ਸਮੱਸਿਆਵਾਂ ਨੂੰ ਸੁਣਿਆ ਤੇ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਹੱਲ ਕੀਤਾ। ਅੱਜ-ਕੱਲ੍ਹ ਭੱਜ-ਦੌੜ ਦੇ ਸਮੇਂ ਵਿਚ ਅਸੀਂ ਆਪਣੀ ਸਿਹਤ ਸਮੱਸਿਆਵਾਂ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਸਕੂਲ ਦੁਆਰਾ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਸੀ ਕਿ ਉਨ੍ਹਾਂ ਡਾਕਟਰਾਂ ਦੀ ਟੀਮ ਨੂੰ ਸਕੂਲ ਵਿਚ ਬੁਲਾ ਕੇ ਅਧਿਆਪਕਾਂ ਦੀ ਸਿਹਤ ਸਮੱਸਿਆਵਾਂ ਦਾ ਹੱਲ ਕਰਨ ਬਾਰੇ ਸੋਚਿਆ। ਸਾਰੇ ਅਧਿਆਪਕਾਂ ਨੇ ਡਾਕਟਰਾਂ ਦੀ ਟੀਮ ਦਾ ਅਤੇ ਪ੍ਰਿੰਸੀਪਲ ਰਜਨੀ ਅਰੋੜਾ ਦਾ ਧੰਨਵਾਦ ਕੀਤਾ।