ਦਿਵਯ ਜਯੋਤੀ ਜਾਗਰਤੀ ਸੰਸਥਾਨ ਨੇ ਸਮਾਗਮ ਕਰਵਾਇਆ
ਦਿਵਯ ਜਯੋਤੀ ਜਾਗਰਤੀਦਿਵਯ ਜਯੋਤੀ ਜਾਗਰਤੀਦਿਵਯ ਜਯੋਤੀ ਜਾਗਰਤੀ
Publish Date: Mon, 25 May 2026 04:49 PM (IST)
Updated Date: Tue, 26 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ’ਚ ਸੰਤੁਲਨ ਪ੍ਰੋਜੈਕਟ ਦੇ ਅੰਤਰਗਤ ਮਾਤਰ ਸ਼ਕਤੀ ਤੁਭਯਮ ਨਮਹ ਦਾ ਆਯੋਜਨ ਕੀਤਾ ਗਿਆ। ਸਾਧਵੀ ਸ਼ਿਪਰਾ ਭਾਰਤੀ ਨੇ ਕਿਹਾ ਕਿ ਹੇ ਮਾਤਰ ਸ਼ਕਤੀ ਤੂੰ ਸੰਪੰਨਤਾ ਕਾ ਗਹਿਣਾ ਹੈ, ਤੇਰੀ ਆਤਮ ਜਾਗਰਤੀ ਦੇ ਕਾਰਨ ਹੀ ਸਮਾਜ ਦੇ ’ਚ ਖੁਸ਼ਹਾਲੀ ਦੀ ਧਾਰਾ ਵਹਿੰਦੀ ਹੈ, ਦੁਨੀਆਂ ਦੇ ਪੀਰ ਪੈਗੰਬਰ, ਅਵਤਾਰਾਂ ਨੂੰ ਮਾਂ ਦੀ ਗੋਦ ’ਚ ਖੇਡਣ ਦਾ ਹੀ ਸੁਭਾਗ ਪ੍ਰਾਪਤ ਹੋਇਆ। ਕਿਉਂਕਿ ਮਾਂ ਦੀ ਮਮਤਾ ਦੇ ਅੱਗੇ ਸਭ ਕੁੱਝ ਫਿੱਕਾ ਹੈ ਪੈਦਾ ਕਰਨਾ, ਪਾਲਣਾ ਕਰਨੀ, ਰੱਖਿਆ ਕਰਨੀ ਤਿੰਨੇ ਹੀ ਮਾਤਰ ਸ਼ਕਤੀ ਦੇ ਵਿਸ਼ੇਸ਼ ਗੁਣ ਹਨ । ਆਪਣੇ ਬੱਚਿਆਂ ਦੇ ਅੰਦਰ ਸੰਸਕਾਰ ਭਰਨਾ ਮਾਂ ਦੀ ਪਰੰਪਰਾ ਦਾ ਸਭ ਤੋਂ ਵੱਡਾ ਗੁਣ ਹੈ ਕਿਉਂਕਿ ਮਾਂ ਕੇਵਲ ਜਨਮ ਹੀ ਨਹੀਂ ਦਿੰਦੀ, ਬੱਚੇ ਦੇ ਜੀਵਨ ਦਾ ਨਿਰਮਾਣ ਵੀ ਕਰਦੀ। ਉਹ ਕੇਵਲ ਪਾਲਣ ਪੋਸ਼ਣ ਹੀ ਨਹੀਂ ਕਰਦੀ ਉਸ ਦੇ ਅੰਦਰ ਸਾਹਸ ਅਤੇ ਸੰਸਕਾਰ ਵੀ ਭਰਦੀ ਹੈ। ਅੱਜ ਦੇ ਸਮੇਂ ਦਾ ਜ਼ਿਕਰ ਕਰਦੇ ਹੋਏ ਸਾਧਵੀ ਨੇ ਕਿਹਾ ਕਿ ਅੱਜ ਵੀ ਮਾਤਰ ਸ਼ਕਤੀ ਆਪਣੀ ਸੰਤਾਨਾਂ ਦੇ ਅੰਦਰ ਅੱਛੇ ਗੁਣਾਂ ਨੂੰ ਰੋਪਣ ਦੇ ਲਈ ਤਿਆਰ ਰਹਿੰਦੀ ਹੈ ਜਾਂ ਨਹੀਂ ਕਿਉਂਕਿ ਜੇਕਰ ਤੁਹਾਡੇ ਕੋਲ ਸੰਸਾਰੀਕ ਧਨ ਨਹੀਂ ਹੈ ਤਾਂ ਕੋਈ ਗੱਲ ਨਹੀਂ ਪਰੰਤੂ ਜੇ ਬੱਚਿਆਂ ਨੂੰ ਅੱਛੇ ਸੰਸਕਾਰ ਨਾ ਦਿੱਤੇ ਤਾਂ ਤੁਹਾਡਾ ਧਨ ਅਤੇ ਜੀਵਨ ਦੋਨੋਂ ਹੀ ਬਰਬਾਦ ਕਰ ਦੇਣਗੇ। ਉਨ੍ਹਾਂ ਨੇ ਕਿਹਾ ਮਾਤਾ ਸਵਿਤਰਾ ਦੇ ਬਾਰੇ ਵਿਚ ਆਉਂਦਾ ਹੈ ਕਿ ਜਦੋਂ ਪ੍ਰਭੂ ਸ਼੍ਰੀ ਰਾਮ ਜੀ ਨੂੰ ਬਨਵਾਸ ਮਿਲਿਆ ਤਾਂ ਉਨ੍ਹਾਂ ਨੇ ਲਛਮਣ ਨੂੰ ਵੀ ਉਨ੍ਹਾਂ ਦੇ ਨਾਲ ਜਾਣ ਦੇ ਲਈ ਪ੍ਰੇਰਣਾ ਦਿੱਤੀ, ਮਾਂ ਮਦਾਲਸਾ ਆਪਣੀਆਂ ਸੰਤਾਨਾਂ ਨੂੰ ਰਿਸ਼ੀ ਮੁਨੀਆਂ ਦੀਆਂ ਗਥਾਵਾਂ ਸੁਣਾਇਆ ਕਰਦੀ ਸੀ, ਛਤਰਪਤੀ ਸ਼ਿਵਾਜੀ ਮਰਾਠਾ ਦੀ ਮਾਤਾ ਜੀਜਾ ਬਾਈ ਨੇ ਉਨ੍ਹਾਂ ਦੇ ਅੰਦਰ ਭਗਤੀ ਸ਼ਕਤੀ ਦੇ ਬੀਜ ਰੋਪਿਤ ਕੀਤੇ। ਜੇਕਰ ਅਜਿਹਾ ਨਾ ਕੀਤਾ ਤਾਂ ਹੱਸਦਾ ਖੇਲ੍ਹਦਾ ਸਮਾਜ ਇਕ ਜੰਗਲ ਬਣ ਜਾਏਗਾ । ਇਨ੍ਹਾਂ ਜ਼ਖ਼ਮਾਂ ਨੂੰ ਨਾਸੂਰ ਬਣਨ ਤੋਂ ਪਹਿਲਾਂ ਸਾਨੂੰ ਕੋਈ ਹੱਲ ਜ਼ਰੂਰ ਲੱਭਣਾ ਚਾਹੀਦਾ ਹੈ, ਇਸ ਲਈ ਬ੍ਰਹਮ ਗਿਆਨ ਹੀ ਇਕ ਮਜ਼ਬੂਤ ਹਥਿਆਰ ਹੈ, ਪੂਰਨ ਗੁਰੂ ਦੀ ਸ਼ਰਨ ਵਿਚ ਹੀ ਅੱਛੇ ਸੰਸਕਾਰਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਲਈ ਜ਼ਰੂਰਤ ਹੈ ਕਿ ਅਸੀਂ ਆਪਣੀ ਅਮੀਰ ਵਿਰਾਸਤ ਦੀ ਵੱਲ ਝਾਕ ਕੇ ਦੇਖੀਏ। ਹੇ ਮਾਤਰ ਸ਼ਕਤੀ ਉੱਠ, ਜਾਗੋ ਆਪਣੀ ਸੰਤਾਨ ਨੂੰ ਅਜਿਹਾ ਬਲ ਪ੍ਰਦਾਨ ਕਰੋ। ਜੋ ਇਤਿਹਾਸ ਦੇ ਲਈ ਪ੍ਰੇਰਣਾ ਸਰੋਤ ਬਣ ਜਾਈਏ।