ਹੜ੍ਹ ਪੀੜ੍ਹਤ ਦੀ ਮੈਡੀਕਲ ਮਦਦ ਲਈ ਅੱਗੇ ਆਇਆ ਮਾਤਾ ਸੰਤੋਸ਼ੀ ਹਸਪਤਾਲ
ਹੜ੍ਹ ਪੀੜ੍ਹਤ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਆਇਆ ਮਾਤਾ ਸੰਤੋਸ਼ੀ ਹਸਪਤਾਲ
Publish Date: Mon, 01 Sep 2025 06:20 PM (IST)
Updated Date: Mon, 01 Sep 2025 06:22 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਤੇ ਕਈ ਦਿਨਾਂ ਤੋਂ ਭਿਆਨਕ ਹੜ੍ਹਾ ਦੀ ਮਾਰ ਝੱਲ ਰਹੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਸਮਾਜਸੇਵੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀ ਸਹਾਇਤਾ ਭੇਜੀ ਜਾ ਰਹੀ ਹੈ। ਇਸੇ ਲੜੀ ਤਹਿਤ ਗਿੱਦੜਬਾਹਾ ਦੇ ਮਾਤਾ ਸੰਤੋਸ਼ੀ ਹਸਪਤਾਲ ਦੇ ਪ੍ਰਬੰਧਕ ਤੇ ਸਾਬਕਾ ਸਿਵਲ ਸਰਜਨ ਡਾ. ਐੱਚਐੱਨ ਸਿੰਘ ਅਤੇ ਡਾ. ਭਾਰਤਦੀਪ ਗਰਗ ਵੱਲੋਂ ਜਿੱਥੇ ਫਾਜਿਲਕਾ ਇਲਾਕੇ ਹੜ੍ਹ ਪੀੜ੍ਹਤ ਲਈ ਅੱਜ ਪੀਣ ਵਾਲੇ ਪਾਣੀ ਦੇ ਕਰੀਬ 100 ਡੱਬੇ ਭੇਜੇ ਗਏ, ਉਥੇ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਇਕ ਐਂਬੂਲੈਂਸ ਵਿਚ ਮੈਡੀਕਲ ਟੀਮ ਵੀ ਪ੍ਰਭਾਵਿਤ ਇਲਾਕੇ ਵਿਚ ਭੇਜੀ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਐੱਚਐੱਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹਸਪਤਾਲ ਹੜ੍ਹ ਪੀੜ੍ਹਤ ਦੀ ਮਦਦ ਲਈ ਹਰ ਸਮੇਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਹੜ੍ਹ ਪੀੜ੍ਹਤ ਵਿਅਕਤੀ ਉਨ੍ਹਾਂ ਦੇ ਹਸਪਤਾਲ ’ਚ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ। ਇਸਤੋਂ ਇਲਾਵਾ ਇਲਾਕੇ ਦੀਆਂ ਸਮਾਜਸੇਵੀ ਸੰਸੰਥਾਵਾਂ ਵੱਲੋਂ ਚਲਾਈਆਂ ਜਾਂਦੀਆਂ ਐਂਬੂਲੈਂਸਾ ਰਾਹੀਂ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਡਾ. ਅਵਤਾਰ ਸਿੰਘ ਢਿੱਲੋਂ, ਡਾ. ਭਾਰਤਦੀਪ ਗਰਗ, ਡਾ. ਰੇਣੂ ਗਰਗ, ਡਾ. ਸੰਤੋਸ਼ ਤਿਵਾੜੀ, ਗੁਰਦੀਪ ਵਰਮਾ ਅਤੇ ਸੰਜੀਵ ਧੀਰ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ਼ ਹਾਜਰ ਸੀ।