ਮਾਤਾ ਭਾਗ ਕੌਰ ਸੇਵਾ ਸੋਸਾਇਟੀ ਵੱਲੋਂ ਸੈਮੀਨਾਰ
ਮਾਤਾ ਭਾਗ ਕੌਰ ਸੇਵਾ ਸੋਸਾਇਟੀ ਵੱਲੋਂ ਸੈਮੀਨਾਰ ਲਾਇਆ
Publish Date: Sun, 03 May 2026 04:43 PM (IST)
Updated Date: Mon, 04 May 2026 04:06 AM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਾਤਾ ਭਾਗ ਕੌਰ ਸੇਵਾ ਸੋਸਾਇਟੀ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਿੰਡ ਦੀਆਂ ਸਰਗਰਮ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਔਰਤਾਂ ’ਚ ਗਰਮੀ ਦੀ ਰੁੱਤ ਕਰਕੇ ਆ ਰਹੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਔਰਤਾਂ ’ਚ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਔਰਤਾਂ ’ਚ ਇਸ ਗੱਲ ਦੀ ਵੀ ਜਾਗਰੂਕਤਾ ਫੈਲਾਈ ਜਾਵੇ ਕਿ ਉਹ ਖੂਨ ਦੀ ਕਮੀ ਨੂੰ ਦੂਰ ਕਰਨ ਵਾਸਤੇ ਸੰਤੁਲਿਤ ਭੋਜਨ ਲੈਣ। ਇਸ ਸਮੇਂ ਵੱਖ-ਵੱਖ ਥਾਵਾਂ ’ਤੇ ਕੈਂਪ ਲਾਉਣ ਦਾ ਵੀ ਫੈਸਲਾ ਕੀਤਾ ਗਿਆ।