ਅਨੇਕ ਬਰਾੜ ਮਧੀਰ ਵੱਲੋਂ ਹਸਪਤਾਲ ਨੂੰ ਪੱਖੇ ਦਾਨ
ਅਨੇਕ ਬਰਾੜ ਮਧੀਰ ਨੇ ਸਰਕਾਰੀ ਹਸਪਤਾਲ ਨੂੰ ਮਰੀਜ਼ਾਂ ਦੀ ਸਹੂਲਤ ਲਈ ਪੱਖੇ ਕੀਤੇ ਦਾਨ
Publish Date: Wed, 20 May 2026 05:06 PM (IST)
Updated Date: Wed, 20 May 2026 05:07 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਹਲਕਾ ਗਿੱਦੜਬਾਹਾ ਦੇ ਉੱਘੇ ਸਮਾਜ ਸੇਵੀ ਅਨੇਕ ਬਰਾੜ ਮਧੀਰ ਜੋ ਸਮੇਂ ਸਮੇਂ ’ਤੇ ਲੋੜਵੰਦ ਸੰਸਥਾਵਾਂ ਅਤੇ ਦੁਖੀ ਲੋਕਾਂ ਦੀ ਆਰਥਿਕ ਤੌਰ ਤੇ ਮਦਦ ਕਰਦੇ ਰਹਿੰਦੇ ਹਨ। ਉਸੇ ਕੜੀ ਤਹਿਤ ਅੱਜ ਸਰਕਾਰੀ ਹਸਪਤਾਲ ਦੋਦਾ, ਜਿਸ ਵਿਚ ਨਾਲ਼ ਲੱਗਦੇ ਤਕਰੀਬਨ ਸਾਰੇ ਹੀ ਪਿੰਡਾਂ ਦੇ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ ਅਤੇ ਉਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸੀਨੀਅਰ ਮੈਡੀਕਲ ਡਾ. ਮਿਰਨਾਲ ਬਾਂਸਲ ਇੰਚਾਰਜ ਸੀਐਚਸੀ ਦੋਦਾ ਦੀ ਅਗਵਾਈ ’ਚ ਪੱਖੇ ਸਪੁਰਦ ਕੀਤੇ। ਉਨ੍ਹਾਂ ਭਵਿੱਖ ’ਚ ਲੋਕਾਈ ਦੀ ਸੇਵਾ ਕਰਨ ਦਾ ਪ੍ਰਣ ਕੀਤਾ। ਇਸ ਸ਼ੁੱਭ ਕੰਮ ਲਈ ਹਸਪਤਾਲ ਦੇ ਸਮੂਹ ਸਟਾਫ ਨੇ ਅਨੇਕ ਬਰਾੜ ਮਧੀਰ ਦਾ ਧੰਨਵਾਦ ਕੀਤਾ, ਇਸ ਸਮੇਂ ਸੁਖਵਿੰਦਰ ਸਿੰਘ, ਗੌਰਵ ਕੁਮਾਰ, ਕੌਰ ਸਿੰਘ ਦੋਦਾ, ਕੁਲਵੀਰ ਮਧੀਰ, ਗੁਰਜੀਤ ਸਿੰਘ, ਫੂਲਾ ਸਿੰਘ, ਭਿੰਦਰ ਸਿੰਘ, ਪ੍ਰਦੀਪ ਸ਼ਰਮਾ, ਗਗਨਦੀਪ ਸਿੰਘ, ਅਰਸ਼ਦੀਪ ਸਿੰਘ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਹਰਦੀਪ ਮਧੀਰ ਆਦਿ ਵੀ ਹਾਜ਼ਰ ਸਨ।