12ਵੀਂ ਦੀ ਪ੍ਰੀਖਿਆ ’ਚ ਮਨਪ੍ਰੀਤ ਕੌਰ ਨੇ ਚਮਕਾਇਆ ਨਾਂ
ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ’ਚ ਮਨਪ੍ਰੀਤ ਕੌਰ ਨੇ ਕੀਤਾ ਪੰਨੀਵਾਲਾ ਫੱਤਾ ਸਕੂਲ ਦਾ ਨਾਮ ਰੋਸ਼ਨ
Publish Date: Fri, 15 May 2026 04:11 PM (IST)
Updated Date: Fri, 15 May 2026 04:12 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ ਨੇ 94 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹਰਪ੍ਰੀਤ ਕੌਰ ਨੇ 87 ਫੀਸਦੀ ਨਾਲ ਦੂਸਰਾ ਤੇ ਰਮਨੀਤ ਕੌਰ ਨੇ 86 ਫੀਸਦ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਰਾਜੇਸ਼ ਫੁਟੇਲਾ ਅਤੇ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਇਸ ਵਾਰ 64 ਵਿਦਿਆਰਥੀਆਂ ਨੇ ਬਾਰਵੀਂ ਬੋਰਡ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚ 40 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਮੌਕੇ ਉਹਨਾਂ ਅੱਗੇ ਦੱਸਿਆ ਕਿ ਮਨਪ੍ਰੀਤ ਕੌਰ ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਹੈ ਜਿਸ ਨੇ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਜੇਤੂ ਸਥਾਨ ਅਤੇ ਸਰਟੀਫਿਕੇਟ ਹਾਸਿਲ ਕੀਤੇ ਹਨ । ਜਦ ਕਿ ਨਗੀਤਾ ਰਾਣੀ ਇਸ ਸਕੂਲ ਦੀ ਕਰਾਟਿਆਂ ਦੀ ਹੋਣਹਾਰ ਖਿਡਾਰਨ ਹੈ ਜਿਸ ਨੇ ਸਟੇਟ ਪੱਧਰ ਤੇ ਆਪਣੇ ਜੌਹਰ ਵਿਖਾਏ ਹਨ। ਇਸ ਮੌਕੇ ਬੇਅੰਤ ਕੌਰ, ਨਵ ਪਿੰਦਰਪਾਲ ਸਿੰਘ, ਰਮੇਸ਼ਰ ਕੁਮਾਰ, ਦੇਵੀ ਲਾਲ, ਬਲਦੇਵ ਸਿੰਘ ਸਾਹੀਵਾਲ, ਖਰੈਤੀ ਲਾਲ, ਕਿਕਰ ਸਿੰਘ ਖੋਖਰ, ਰਾਜਵੰਤ ਕੌਰ, ਸ਼ਾਈਨਾ ਢੀਂਗੜਾ, ਕੁਲਦੀਪ ਸਿੰਘ ਜੋਸਨ, ਸੰਦੀਪ ਸਿੰਘ ਮਾਨ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸ਼ੀਤਲ ਰਾਣੀ, ਗੋਬਿੰਦ ਸਿੰਘ ਚੇਅਰਮੈਨ, ਹਰਜਿੰਦਰ ਸਿੰਘ ਮੈਂਬਰ ਹਾਜ਼ਰ ਸਨ।