66 ਕੇਵੀ ਗਰਿੱਡ ਦਾ ਰੱਖਿਆ ਨੀਂਹ ਪੱਥਰ
ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ
Publish Date: Thu, 07 May 2026 04:48 PM (IST)
Updated Date: Fri, 08 May 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਮੀਨੀਆਂ ਵਿਖੇ 66 ਕੇਵੀ ਬਿਜਲੀ ਗਰਿੱਡ ਦਾ ਨੀਹ ਪੱਥਰ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਰੱਖਿਆ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਵਾਂ ਗਰਿੱਡ ਬਣਨ ਨਾਲ ਇਸ ਇਲਾਕੇ ਦੇ ਪਿੰਡਾਂ ਨੂੰ ਮਿਲ ਰਹੀ ਬਿਜਲੀ ਸਪਲਾਈ ਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਚੌਵੀ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਗਰਿੱਡ ਦਾ ਕਿਸਾਨਾਂ ਸਮੇਤ ਸਾਰੇ ਵਰਗਾਂ ਨੂੰ ਭਰਵਾਂ ਫਾਇਦਾ ਹੋਵੇਗਾ। ਪੰਜਾਬ ਸਰਕਾਰ ਹਰ ਵਰਗ ਦੀ ਬੇਹਤਰੀ ਲਈ ਕਾਰਜਸ਼ੀਲ ਹੈ। ਸਰਪੰਚ ਹਰਜੀਤ ਸਿੰਘ ਮੀਨੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ ਸੰਜੀਵ ਅਰੋੜਾ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੀ ਅਹਿਮ ਮੰਗ ਪੂਰੀ ਹੋਈ ਹੈ। ਉਨ੍ਹਾਂ ਨੇ ਵਿਧਾਇਕ ਦੇ ਉੱਦਮ ਦੀ ਭਰਵੀਂ ਸਰਾਹਣਾ ਕੀਤੀ ਜਿਨ੍ਹਾਂ ਨੇ ਨਿਜੀ ਦਿਲਚਸਪੀ ਲੈ ਕੇ ਇਸ ਖ਼ੇਤਰ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੀਆਂ ਮੋਟਰਾਂ ਨੂੰ 25 ਕਿਲੋਮੀਟਰ ਤੋਂ ਵੱਧ ਦੂਰੀ ਤੋਂ ਬਿਜਲੀ ਦੀ ਸਪਲਾਈ ਹੋ ਰਹੀ ਸੀ ਜਿਸ ਕਾਰਨ ਝੱਖੜ ਤੇ ਤੇਜ ਹਵਾਵਾਂ ਨਾਲ ਸਪਲਾਈ ਚ ਰੁਕਾਵਟ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਇਸ ਸਮੇਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਤਵੰਤਿਆਂ ਨੇ ਵਿਧਾਇਕ, ਅਹਿਮ ਸਖਸ਼ੀਅਤਾਂ ਅਤੇ ਅਧਿਕਾਰੀਆਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇ ਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਮਾਰਕੀਟ ਕਮੇਟੀ ਅਜੀਤਵਾਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਕੌਂਸਲ ਬੱਧਨੀ ਕਲਾਂ, ਐੱਮਸੀ ਅਮਨਦੀਪ ਸਿੰਘ ਸਿੱਧੂ ਬੱਧਨੀ ਕਲਾਂ, ਡੇਰਾ ਬਾਬਾ ਨਰਾਇਣ ਦਾਸ ਦੇ ਸੰਚਾਲਕ ਬਾਬਾ ਸੱਧੂਮਣੀ, ਸਰਪੰਚ ਗੁਰਵਿੰਦਰ ਸਿੰਘ ਰਾਮੂੰਵਾਲਾ ਨਵਾਂ, ਸਰਪੰਚ ਜਗਤਾਰ ਸਿੰਘ ਬੁੱਟਰ ਕਲਾਂ, ਬਲਾਕ ਪ੍ਰਧਾਨ ਮਾਨ ਮੱਦੋਕੇ, ਸਰਪੰਚ ਜੱਗਾ ਸਿੰਘ ਕੁੱਸਾ, ਪੰਚ ਗੁਰਪ੍ਰੀਤ ਸਿੰਘ ਕੁੱਸਾ ਅਤੇ ਪਿੰਡ ਮੀਨੀਆਂ ਦੀ ਸਮੁੱਚੀ ਗ੍ਰਾਮ ਪੰਚਾਇਤ, ਪੰਚ ਕਰਮਜੀਤ ਸਿੰਘ, ਪੰਚ ਹਰਦੇਵ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਜਗਰਾਜ ਸਿੰਘ, ਪੰਚ ਸੋਹਣ ਸਿੰਘ, ਪੰਚ ਅਜਮੇਰ ਸਿੰਘ, ਪੰਚ ਗੁਰਜੰਟ ਸਿੰਘ ਸਮੇਤ ਪਿੰਡ ਦੀਆਂ ਸਾਰੀਆਂ ਹੀ ਜਥੇਬੰਦੀਆਂ, ਕਲੱਬਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਪਾਰਟੀ ਦੇ ਵੱਖ ਵੱਖ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ ਵਿਚ ਮੌਜ਼ੂਦ ਸਨ।