ਮਨਜੋਤ ਕੌਰ ਨੇ ਮਾਰੀ ਬਾਜ਼ੀ
ਮਨਜੋਤ ਕੌਰ ਨੇ ਸੀਬੀਐਈ ਦਸਵੀਂ ਦੇ ਨਤੀਜਿਆਂ ’ਚ ਮਾਰੀ ਬਾਜ਼ੀ
Publish Date: Fri, 17 Apr 2026 05:01 PM (IST)
Updated Date: Fri, 17 Apr 2026 05:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦ ਗਲੈਡੀਓਲਸ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਅਕਾਦਮਿਕ ਉੱਤਮਤਾ ਦੀ ਆਪਣੀ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਸਕੂਲ ਨੇ 100% ਪਾਸ ਪ੍ਰਤੀਸ਼ਤਤਾ ਹਾਸਲ ਕੀਤੀ ਹੈ ਜਿਸ ’ਚ ਲਗਭਗ ਸਾਰੇ ਵਿਦਿਆਰਥੀ ਪਹਿਲੇ ਦਰਜੇ ’ਚ ਪਾਸ ਹੋਏ ਹਨ। ਸਕੂਲ ਦੀ ਹੋਣਹਾਰ ਵਿਦਿਆਰਥਣ ਮਨਜੋਤ ਕੌਰ ਨੇ 95% ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਉਸ ਤੋਂ ਬਾਅਦ ਸਤਵੀਰ ਕੌਰ ਨੇ 85% ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਸ਼ਾਨਦਾਰ ਸਫਲਤਾ ਸਕੂਲ ਦੇ ਵਿਦਿਆਰਥੀਆਂ ਦੀ ਅਟੁੱਟ ਮਿਹਨਤ, ਅਧਿਆਪਕਾਂ ਦੀ ਲਗਾਤਾਰ ਅਗਵਾਈ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਸੰਦੀਪ ਕੌਰ ਨੇ ਇਸ ਵੱਡੀ ਪ੍ਰਾਪਤੀ ਲਈ ਮੈਨੇਜਮੈਂਟ, ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਤੇ ਅਗਲੇਰੀ ਜਿੰਦਗੀ ਲਈ ਸ਼ੁੱਭਕਾਮਨਾਂਵਾਂ ਦਿੱਤੀਆਂ।