ਮਨੀਸ਼ ਗਰਗ ਰਾਈਸ ਇੰਡਸਟਰੀ ਬਾਘਾਪੁਰਾਣਾ ਦੇ ਮੁੜ ਪ੍ਰਧਾਨ ਨਿਯੁਕਤ
ਰਾਈਸ ਇੰਡਸਟਰੀ ਬਾਘਾਪੁਰਾਣਾਮਨੀਸ਼ ਗਰਗ
Publish Date: Fri, 22 May 2026 05:23 PM (IST)
Updated Date: Sat, 23 May 2026 04:05 AM (IST)

ਟੀਮ ਮੈਂਬਰਾਂ ਨੇ ਉਦਯੋਗ ਹਿੱਤਾਂ ਲਈ ਮਿਲਜੁਲ ਕੇ ਕੰਮ ਕਰਨ ਦਾ ਲਿਆ ਸੰਕਲਪ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਰਾਈਸ ਇੰਡਸਟਰੀ ਬਾਘਾਪੁਰਾਣਾ ਦੇ ਮੈਂਬਰਾਂ ਵੱਲੋਂ ਸਥਾਨਕ ਪੱਧਰ ’ਤੇ ਇਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਇੰਡਸਟਰੀ ਨਾਲ ਜੁੜੇ ਵਪਾਰੀਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਰਾਈਸ ਇੰਡਸਟਰੀ ਦੀ ਮਜ਼ਬੂਤੀ, ਵਪਾਰਕ ਮੁੱਦਿਆਂ ਅਤੇ ਭਵਿੱਖੀ ਯੋਜਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਨਵੀਂ ਕਾਰਜਕਾਰਣੀ ਦੀ ਚੋਣ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਂ ਨੇ ਇਕਜੁੱਟਤਾ ਅਤੇ ਆਪਸੀ ਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਮਨੀਸ਼ ਗਰਗ ਟੀਨੀ ਨੂੰ ਮੁੜ ਰਾਈਸ ਇੰਡਸਟਰੀ ਬਾਘਾ ਪੁਰਾਣਾ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਫੈਸਲੇ ਦਾ ਮੌਕੇ ’ਤੇ ਮੌਜੂਦ ਸਾਰੇ ਮੈਂਬਰਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ ਅਤੇ ਮਨੀਸ਼ ਗਰਗ ਟੀਨੀ ’ਤੇ ਪੂਰਾ ਵਿਸ਼ਵਾਸ ਜਤਾਇਆ। ਇਸ ਦੇ ਨਾਲ ਹੀ ਬਾਲ ਕਿਸ਼ਨ ਬਾਲੀ ਨੂੰ ਪੰਜਾਬ ਪ੍ਰਧਾਨ ਬਾਸਪਤੀ, ਬਲਵਿੰਦਰ ਗਰਗ ਨੂੰ ਕੈਸ਼ੀਅਰ, ਰਜੀਵ ਮਿੱਤਲ ਰਿੰਕੂ ਸੈਕਟਰੀ, ਅਸ਼ੋਕ ਗਰਗ ਸ਼ੋਕੀ ਅਤੇ ਮਿਲਨ ਗਰਗ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਨਵੀਂ ਟੀਮ ਦੀ ਘੋਸ਼ਣਾ ਤੋਂ ਬਾਅਦ ਮੈਂਬਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਨੀਸ਼ ਗਰਗ ਟੀਨੀ ਪਹਿਲਾਂ ਵੀ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਨਿੱਖਰੇ ਢੰਗ ਨਾਲ ਨਿਭਾ ਚੁੱਕੇ ਹਨ। ਉਨ੍ਹਾਂ ਨੇ ਹਮੇਸ਼ਾ ਰਾਈਸ ਇੰਡਸਟਰੀ ਨਾਲ ਜੁੜੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਅਤੇ ਹੱਲ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਮੈਂਬਰਾਂ ਨੇ ਕਿਹਾ ਕਿ ਮਨੀਸ਼ ਗਰਗ ਟੀਨੀ ਦੀ ਇਮਾਨਦਾਰੀ, ਸੂਝ ਬੂਝ ਅਤੇ ਮਿਲਣਸਾਰ ਸੁਭਾਅ ਕਾਰਨ ਉਨ੍ਹਾਂ ਨੂੰ ਇੱਕ ਵਾਰ ਫਿਰ ਸਰਬਸੰਮਤੀ ਨਾਲ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਵਕਤਾਵਾਂ ਨੇ ਇਹ ਵੀ ਕਿਹਾ ਕਿ ਰਾਈਸ ਇੰਡਸਟਰੀ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿਚ ਵਪਾਰਕ ਮੁਕਾਬਲਾ, ਮਾਰਕੀਟ ਦੀਆਂ ਸਮੱਸਿਆਵਾਂ ਅਤੇ ਹੋਰ ਆਰਥਿਕ ਚੁਣੌਤੀਆਂ ਸ਼ਾਮਲ ਹਨ। ਅਜਿਹੇ ਸਮੇਂ ਵਿਚ ਇਕ ਮਜ਼ਬੂਤ ਅਤੇ ਤਜਰਬੇਕਾਰ ਲੀਡਰਸ਼ਿਪ ਦੀ ਲੋੜ ਸੀ ਅਤੇ ਮਨੀਸ਼ ਗਰਗ ਟੀਨੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੀ ਸਮਰੱਥਾ ਰੱਖਦੇ ਹਨ। ਨਵ-ਨਿਯੁਕਤ ਪ੍ਰਧਾਨ ਮਨੀਸ਼ ਗਰਗ ਟੀਨੀ ਨੇ ਇਸ ਮੌਕੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ’ਤੇ ਜਿਹੜਾ ਵਿਸ਼ਵਾਸ ਜਤਾਇਆ ਗਿਆ ਹੈ, ਉਹ ਉਸ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਰਾਈਸ ਇੰਡਸਟਰੀ ਨਾਲ ਜੁੜੇ ਹਰ ਮੈਂਬਰ ਦੇ ਹਿੱਤਾਂ ਦੀ ਰੱਖਿਆ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਉਦਯੋਗ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਈਸ ਇੰਡਸਟਰੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨੌਜਵਾਨ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਮਨੀਸ਼ ਗਰਗ ਟੀਨੀ ਨੂੰ ਵਧਾਈ ਦੇਣ ਵਾਲਿਆਂ ਵਿੱਚ ਸੁਖਨੰਦਨ ਅਗਰਵਾਲ, ਵਿਜੇ ਸ਼ਰਮਾ, ਰਾਹੁਲ ਗਰਗ, ਦੀਪਕ ਬੰਸਲ, ਲਖਵਿੰਦਰ ਗਰਗ ਲੱਖਾ, ਨੰਦ ਪਾਲ ਗਰਗ, ਧਰਮਪਾਲ ਕਸਲ, ਵਿੱਕੀ ਠੁੱਲੀਵਾਲ, ਹੇਮਰਾਜ, ਸਤੀਸ਼ ਗਰਗ, ਕੇਵਲ ਕ੍ਰਿਸ਼ਨ ਗਰਗ, ਗੋਪਾਲ ਮਿੱਤਲ, ਲੱਕੀ, ਬਲਤੇਜ ਲੰਗੇਆਣਾ ਆੜ੍ਹਤੀ, ਰਣਦੀਪ, ਲਲਿਤ ਗਰਗ, ਪਰਵੀਨ, ਸੁਰਿੰਦਰ ਸਿੰਗਲਾ, ਅਰੁਣ ਬਾਂਸਲ ਡੀਐੱਮ, ਸ਼ਿਵਮ ਮਿੱਤਲ, ਸੁਰਿੰਦਰ ਗਰਗ, ਪ੍ਰਦੀਪ ਨਿਹਾਲ ਸਿੰਘ ਵਾਲਾ, ਵਿੱਕੀ ਨਿਹਾਲ ਸਿੰਘ ਵਾਲਾ ਅਤੇ ਸੁਰਜੀਤ ਨਿਹਾਲ ਸਿੰਘ ਵਾਲਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਮੀਟਿੰਗ ਦਾ ਮਾਹੌਲ ਕਾਫ਼ੀ ਉਤਸ਼ਾਹਪੂਰਨ ਅਤੇ ਭਰਾਤਰੀਭਾਵ ਨਾਲ ਭਰਪੂਰ ਰਿਹਾ ਅੰਤ ਵਿਚ ਸਾਰੇ ਮੈਂਬਰਾਂ ਨੇ ਰਾਈਸ ਇੰਡਸਟਰੀ ਦੀ ਤਰੱਕੀ, ਇਕਤਾ ਅਤੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ।