ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਲਾਘਾਯੋਗ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨ ਵਾਲਾ ਦਾ ਸੀ.ਬੀ.ਐੱਸ.ਈ. 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਲਾਘਾਯੋਗ
Publish Date: Thu, 14 May 2026 04:22 PM (IST)
Updated Date: Fri, 15 May 2026 04:01 AM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨ ਵਾਲਾ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਕੰਵਰਕੀਰਤਨ ਸਿੰਘ(ਕਾਮਰਸ) ਨੇ 96.2%ਅੰਕ ਪ੍ਰਾਪਤ ਕਰਕੇ ਸਕੂਲ ਮੈਰਿਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਗੁਰਲੀਨ ਕੌਰ ਧਾਲੀਵਾਲ(ਆਰਟਸ) 95%, ਮਨੀਕੇਤ ਕੌਰ ਬਰਾੜ (ਆਰਟਸ) ਤੇ ਜਸਲੀਨ ਕੌਰ ਨੇ (ਆਰਟਸ) 94.6%, ਜਸ਼ਨਪ੍ਰੀਤ ਸਿੰਘ (ਆਰਟਸ) 94.4% ਅਤੇ ਹਰਲੀਨ ਕੌਰ(ਮੈਡੀਕਲ) ਨੇ 94.2% ਅੰਕ ਪ੍ਰਾਪਤ ਕੀਤੇ। ਇਸ ਮੌਕੇ ਡਾ.ਐੱਸ.ਐੱਸ.ਐੱਸ.ਬਰਾੜ (ਪ੍ਰਿੰਸੀਪਲ/ਡਾਇਰੈਕਟਰ) ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਸਿੱਟਾ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬਿਨਾਂ ਕਿਸੇ ਟਿਊਸ਼ਨ ਜਾਂ ਵਾਧੂ ਕੋਚਿੰਗ ਤੋਂ ਵਿਦਿਆਰਥੀਆਂ ਨੇ ਇਹ ਉੱਚ ਪ੍ਰਾਪਤੀਆਂ ਹਾਸਲ ਕਰਕੇ ਸਾਬਤ ਕੀਤਾ ਹੈ ਕਿ ਸਹੀ ਦਿਸ਼ਾ ਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।