ਸ੍ਰੀ ਮੁਕਤਸਰ ਸਾਹਿਬ 'ਚ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ਝੋਲਾਛਾਪ ਡਾਕਟਰ ਸਣੇ 5 ਗ੍ਰਿਫ਼ਤਾਰ; ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ
'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ ਥਾਂਣਾ ਗਿੱਦੜਬਾਹਾ ਪੁਲਿਸ ਦੇ ਹੱਥ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੇ ਇੱਕ ਝੋਲਾਛਾਪ ਡਾਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10,280 ਨਸ਼ੀਲੀਆਂ ਗੋਲੀਆਂ, 17,702 ਕੈਪਸੂਲ ਅਤੇ 49,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਅਰੁਣ ਮੁੰਡਨ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਂਣਾ ਗਿੱਦੜਬਾਹਾ ਦੇ ਮੁਖੀ ਹਰਗੋਬਿੰਦ ਸਿੰਘ ਦੀ ਟੀਮ ਏ.ਐੱਸ.ਆਈ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਰਜਤ ਸੋਨੀ ਉਰ
Publish Date: Thu, 26 Mar 2026 04:00 PM (IST)
Updated Date: Thu, 26 Mar 2026 04:02 PM (IST)

ਸੰਵਾਦ ਸੂਤਰ, ਗਿੱਦੜਬਾਹਾ: 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ ਥਾਂਣਾ ਗਿੱਦੜਬਾਹਾ ਪੁਲਿਸ ਦੇ ਹੱਥ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਖੇਪ ਲੱਗੀ ਹੈ। ਪੁਲਿਸ ਨੇ ਇੱਕ ਝੋਲਾਛਾਪ ਡਾਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10,280 ਨਸ਼ੀਲੀਆਂ ਗੋਲੀਆਂ, 17,702 ਕੈਪਸੂਲ ਅਤੇ 49,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਅਰੁਣ ਮੁੰਡਨ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਂਣਾ ਗਿੱਦੜਬਾਹਾ ਦੇ ਮੁਖੀ ਹਰਗੋਬਿੰਦ ਸਿੰਘ ਦੀ ਟੀਮ ਏ.ਐੱਸ.ਆਈ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਰਜਤ ਸੋਨੀ ਉਰਫ਼ ਕਾਲੀ ਪੁੱਤਰ ਸ਼ੀਤਲ ਸੋਨੀ ਵਾਸੀ ਪਿੰਡ ਗਿੱਦੜਬਾਹਾ ਦੇ ਘਰ ਛਾਪੇਮਾਰੀ ਕੀਤੀ ਗਈ, ਜਿੱਥੋਂ 1,690 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਮੁਲਜ਼ਮ ਰਜਤ ਸੋਨੀ ਨੇ ਪੁੱਛਗਿੱਛ ਦੌਰਾਨ ਗਗਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 7 ਗਿੱਦੜਬਾਹਾ ਦਾ ਨਾਮ ਲਿਆ, ਜਿਸ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 20 ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਅਤੇ 39,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਹਿਰਾਸਤ ਦੌਰਾਨ ਰਜਤ ਸੋਨੀ ਅਤੇ ਗਗਨਦੀਪ ਸਿੰਘ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਸੋਹਣ ਸਿੰਘ ਪੁੱਤਰ ਅਜੀਤ ਸਿੰਘ ਅਤੇ ਉਸਦੇ ਪੁੱਤਰਾਂ ਹਰਪ੍ਰੀਤ ਸਿੰਘ ਉਰਫ਼ ਬਾਬੀ ਤੇ ਗੁਰਪ੍ਰੀਤ ਸਿੰਘ ਉਰਫ਼ ਚੈਰੀ ਵਾਸੀ ਵਾਰਡ ਨੰਬਰ ਇੱਕ ਗਿੱਦੜਬਾਹਾ ਤੋਂ ਲਿਆ ਕੇ ਵੇਚਦੇ ਹਨ।
ਇਸ 'ਤੇ ਸੋਹਣ ਸਿੰਘ ਅਤੇ ਉਸ ਦੇ ਦੋਵੇਂ ਪੁੱਤਰਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ ਸੋਹਣ ਸਿੰਘ ਦੀ ਸੂਆ ਰੋਡ 'ਤੇ 'ਦਸ਼ਮੇਸ਼ ਹਸਪਤਾਲ' ਦੇ ਨਾਂ 'ਤੇ ਚੱਲ ਰਹੀ ਮੈਡੀਕਲ ਸ਼ਾਪ 'ਤੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਹ ਮੈਡੀਕਲ ਪ੍ਰੈਕਟੀਸ਼ਨਰ ਜਾਂ ਆਰ.ਐੱਮ.ਪੀ. (RMP) ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਉਹ ਇੱਕ ਝੋਲਾਛਾਪ ਡਾਕਟਰ ਸੀ। ਮੈਡੀਕਲ ਸ਼ਾਪ ਤੋਂ 4,720 ਪਾਬੰਦੀਸ਼ੁਦਾ ਗੋਲੀਆਂ, 17,702 ਕੈਪਸੂਲ, 10,000 ਰੁਪਏ ਦੀ ਡਰੱਗ ਮਨੀ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਉਸ ਨੇ ਹਾਲ ਹੀ ਵਿੱਚ ਇੱਕ ਪਲਾਟ ਵੀ ਖਰੀਦਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਉਸ ਦੇ ਪੁੱਤਰਾਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 3,850 ਗੋਲੀਆਂ ਅਤੇ ਮੋਟਰਸਾਈਕਲ ਬਰਾਮਦ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਹੋਰ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।