ਮੋਗਾ ਵਿਖੇ ਕੌਮੀ ਜਰਨੈਲ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ: ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੀਵਨ ’ਤੇ ਕੁਰਬਾਨੀ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਵੱਲੋਂ ਰਾਜਾ ਸਿੰਘ ਭਾਰਤ ਵਾਲੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ ਵਿਸ਼ਵਕਰਮਾ ਭਵਨ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ।
ਸੰਗਰਾਂਦ ਦੇ ਪਵਿੱਤਰ ਦਿਹਾੜੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ ਦਿਵਾਨ ਸਜਾਏ ਗਏ। ਇਸ ਮੌਕੇ ਭਾਈ ਪਰਮਜੀਤ ਸਿੰਘ ਦੇ ਕੀਰਤਨ ਜੱਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ ਤੇ ਭਾਈ ਭੁਪਿੰਦਰ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਵੱਲੋਂ ਸਿੱਖ ਇਤਿਹਾਸ, ਬੀਰ ਰਸ ਤੇ ਜੋਧਿਆਂ ਦੀਆਂ ਵਾਰਾਂ ਪੇਸ਼ ਕੀਤੀਆਂ ਗਈਆਂ। ਗੁਰਦੁਆਰਾ ਵਿਸ਼ਵਕਰਮਾ ਭਵਨ ਦੇ ਮੁੱਖ ਗ੍ਰੰਥੀ ਭਾਈ ਚਮਕੌਰ ਸਿੰਘ ਨੇ ਅਰਦਾਸ ਕਰਕੇ ਮੁੱਖ ਹੁਕਮਨਾਮਾ ਲਿਆ ਤੇ ਗੁਰਬਾਣੀ ਬਾਰਹਮਾਹ ’ਚੋਂ ਜੇਠ ਮਹੀਨੇ ਦੀ ਸੰਗਰਾਂਦ ਸੰਗਤਾਂ ਨੂੰ ਸਰਵਣ ਕਰਵਾਈ। ਇਸ ਤੋਂ ਪਹਿਲਾਂ ਸੰਗਤਾਂ ਨੇ ਵਿਸ਼ਵਕਰਮਾ ਭਵਨ ਵਿਖੇ ਰਾਜਾ ਸਿੰਘ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਚਿੱਤਰ ’ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਇਸ ਸਮਾਗਮ ਵਿਚ ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮਾਰਕਿਟ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ, ਇੰਚਾਰਜ ਸੰਜੀਤ ਸਿੰਘ ਸ਼ਨੀ ਗਿੱਲ, ਨਰਿੰਦਰਪਾਲ ਸਿੰਘ ਸਿੱਧੂ ਅਤੇ ਸਰਬਜੀਤ ਕੌਰ ਰੋਡੇ ਸਾਬਕਾ ਕੌਂਸਲਰ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਮੰਚ ਦਾ ਸੰਚਾਲਨ ਕਰਦਿਆਂ ਚਰਨਜੀਤ ਝੰਡੇਆਣਾ ਨੇ ਸੰਗਰਾਂਦ ਦੇ ਪਵਿੱਤਰ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਦੱਸਿਆ। ਗੁਰਪ੍ਰੀਤਮ ਸਿੰਘ ਚੀਮਾ ਤੇ ਨਰਿੰਦਰ ਸਿੰਘ ਸਹਾਰਨ ਨੇ ਵੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸਬੰਧੀ ਵਿਚਾਰਾਂ ਪੇਸ਼ ਕੀਤੀਆਂ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਨੂੰ ਸੁਸਾਇਟੀ ਦੇ ਮੈਂਬਰਾਂ ਨੇ ਸਨਮਾਨਿਤ ਕੀਤਾ। ਸਮਾਗਮ ਵਿਚ ਸੋਹਣ ਸਿੰਘ ਸੱਗੂ ਸਰਪ੍ਰਸਤ, ਚਮਕੌਰ ਸਿੰਘ ਝੰਡੇਆਣਾ, ਗੁਰਦਰਸਨ ਸਿੰਘ, ਮਾ: ਇੰਦਰਜੀਤ ਸਿੰਘ, ਗੁਰਦਰਸਨ ਸਿੰਘ, ਮੈਂਬਰ ਕੁਲਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਜੰਡੂ, ਗਿਆਨ ਸਿੰਘ ਸਾਬਕਾ ਡੀਪੀਆਰਓ, ਜਸਪਾਲ ਸਿੰਘ ਸੱਗੂ ਬੱਬੀ, ਚਰਨਜੀਤ ਸਿੰਘ ਥੰਮਣਵਾਲਾ, ਬਲਦੇਵ ਸਿੰਘ ਭਾਰਤਵਾਲੇ, ਜੋਗਿੰਦਰ ਸਿੰਘ ਕੋਕਰੀਵਾਲੇ, ਮੱਖਣ ਸਿੰਘ ਪ੍ਰਧਾਨ, ਬਚਿੱਤਰ ਸਿੰਘ ਕਲਸੀ, ਇੰਜ ਪ੍ਰੀਤਮ ਸਿੰਘ, ਮਹਿੰਦਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਸ਼ਰਨਜੀਤ ਸਿੰਘ ਜੰਡੂ, ਪਰਮਜੀਤ ਸਿੰਘ ਬਿੱਟੂ, ਬਚਿੱਤਰ ਸਿੰਘ ਕਲਸੀ, ਮਹਿੰਦਰ ਸਿੰਘ ਕਲਸੀ, ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ, ਸੁਰਿੰਦਰ ਸਿੰਘ ਭੁੱਲਰ, ਜੰਗੀਰ ਸਿੰਘ ਖੋਖਰ, ਰੀਮਾ ਰਾਣੀ, ਸਾਧੂ ਸਿੰਘ, ਦਲਜੀਤ ਸਿੰਘ ਗਰੀਨ ਅਤੇ ਰਣਯੋਧ ਸਿੰਘ ਮੈਂਬਰ ਸ਼ਾਮਲ ਸਨ।