ਮਾਂ ਬਗਲਾਮੁਖੀ ਮੰਦਰ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਮਹਾਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਜੀ ਮਹਾਰਾਜ ਨੇ ਲਿਆ ਮਾਂ ਬਗਲਾਮੁਖੀ ਮੰਦਰ ਦੇ ਨਿਰਮਾਣ ਕਾਰਜ ਦਾ ਜਾਇਜ਼ਾ
Publish Date: Sun, 03 May 2026 04:58 PM (IST)
Updated Date: Mon, 04 May 2026 04:06 AM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਨੇ ਐਤਵਾਰ ਨੂੰ ਰਾਮਬਾੜਾ ਬਾਜ਼ਾਰ ਵਿੱਚ ਬਣ ਰਹੇ ਮਾਂ ਬਗਲਾਮੁਖੀ ਮੰਦਰ ਦਾ ਜਾਇਜ਼ਾ ਲਿਆ। ਇਸ ਮੌਕੇ ਮਹਾਰਾਜ ਜੀ ਨੇ ਮੰਦਰ ਵਿੱਚ ਚੱਲ ਰਹੇ ਕੰਮਾਂ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਮੰਦਰ ਦੇ ਬਣਨ ਨਾਲ ਆਸ-ਪਾਸ ਦੇ ਇਲਾਕੇ ਦੇ ਲੋਕਾਂ ਵਿੱਚ ਧਰਮ ਪ੍ਰਤੀ ਆਸਥਾ ਹੋਰ ਵਧੇਗੀ, ਜੋ ਕਿ ਬਹੁਤ ਚੰਗੀ ਗੱਲ ਹੈ। ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕ੍ਰਿਸ਼ਨ ਅਤੇ ਰਾਮ ਨੇ ਮਹਾਰਾਜ ਜੀ ਦਾ ਸਵਾਗਤ ਕੀਤਾ। ਮੰਦਰ ਦਾ ਵਿਹੜਾ ਮਾਂ ਬਗਲਾਮੁਖੀ ਅਤੇ ਸਤਿਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਭਾਈ ਰਮਨ ਜੈਨ, ਮਹੇਸ਼ ਸ਼ਰਮਾ, ਰਾਕੇਸ਼ ਸ਼ਰਮਾ, ਜਗਦੀਸ਼ ਜੋਸ਼ੀ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਸਨ।