ਬੱਚਿਆਂ ਨੇ ਸਕੂਲ ’ਚ ਪੂਲ ਪਾਰਟੀ ਦਾ ਮਾਣਿਆ ਆਨੰਦ
ਹੋਲੀ ਹਾਰਟ ਸਕੂਲ ਅਜੀਤਵਾਲ
Publish Date: Sun, 17 May 2026 03:16 PM (IST)
Updated Date: Mon, 18 May 2026 04:00 AM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਇਕ ਸ਼ਾਨਦਾਰ 'ਪੂਲ ਪਾਰਟੀ' ਦਾ ਆਯੋਜਨ ਕੀਤਾ ਗਿਆ। ਭਿਆਨਕ ਗਰਮੀ ਤੋਂ ਰਾਹਤ ਪਾਉਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਸਕੂਲ ਪ੍ਰਬੰਧਕਾਂ ਵੱਲੋਂ ਇਹ ਖ਼ਾਸ ਉਪਰਾਲਾ ਕੀਤਾ ਗਿਆ। ਇਸ ਮੌਕੇ ਬੱਚੇ ਆਪਣੇ ਰੰਗ-ਬਿਰੰਗੇ ਤੈਰਾਕੀ ਦੇ ਪਹਿਰਾਵੇ ਵਿਚ ਬਹੁਤ ਹੀ ਪਿਆਰੇ ਲੱਗ ਰਹੇ ਸਨ। ਸਕੂਲ ਵਿਚ ਬਣਿਆ ਪੂਲ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਪਾਰਟੀ ਦੌਰਾਨ ਬੱਚਿਆਂ ਨੇ ਪਾਣੀ ਵਚ ਖੂਬ ਮਸਤੀ ਕੀਤੀ। ਇਸ ਮੌਕੇ ’ਤੇ ਸਕੂਲ ਦੇ ਚੇਅਰਮੈਨ ਸੁਬਾਸ਼ ਪਲਤਾ ਅਤੇ ਡਾਇਰੈਕਟਰ ਸ਼੍ਰੇਆ ਪਲਤਾ ਵੱਲੋਂ ਬੱਚਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਨੇ ਦੱਸਿਆ "ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਮਾਪਿਆਂ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਮੁਕਤ ਕਰਕੇ ਤਾਜ਼ਗੀ ਪ੍ਰਦਾਨ ਕਰਦੇ ਹਨ।