ਲਾਇਨਜ ਕਲੱਬ ਨੇ ਲਗਾਇਆ ਮੈਗਾ ਮੈਡੀਕਲ ਚੈਕਅੱਪ ਕੈਂਪ
ਲਾਇਨਜ ਕਲੱਬ ਨੇ ਲਗਾਇਆ ਮੈਗਾ ਮੈਡੀਕਲ ਚੈਕਅੱਪ ਕੈਂਪ
Publish Date: Sun, 19 Apr 2026 04:34 PM (IST)
Updated Date: Sun, 19 Apr 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸਮਾਜਸੇਵੀ ਸੰਸੰਥਾ ਲਾਇਨਜ ਕਲੱਬ ਗਿੱਦੜਬਾਹਾ ਵੱਲੋਂ ਪ੍ਰਧਾਨ ਲਾਇਨ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ ਸਥਾਨਕ ਐੱਸਐੱਸਡੀ ਕਮਿਊਨਿਟੀ ਸੈਂਟਰ ਵਿਖੇ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ. ਕੁਨਾਲ ਸਿੰਗਲਾ ਤੇ ਡਾ. ਅਭਿਸ਼ੇਕ ਬਾਂਸਲ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਲਾਇਨ ਦੇ ਪਾਸਟ ਜਿਲ੍ਹਾ ਗਵਰਨਰ ਲਾਇਨ ਦਰਸ਼ਨ ਮੋਂਗਾ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਸੰਜੀਵ ਦੁੱਗਲ ਵੀ ਮੌਜੂਦ ਸਨ। ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਜਰਨਲ ਸਰਜਨ ਡਾ. ਅਭਿਸ਼ੇਕ ਬਾਂਸਲ ਅਤੇ ਨਿਊਰੋ ਸਰਜਨ ਡਾ. ਕੁਨਾਲ ਸਿੰਗਲਾ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੀ.ਐੱਮ.ਡੀ., ਰੀੜ ਦੀ ਹੱਡੀ ਦੇ ਟੈਸਟ, ਪੈਰੀਫਰਿਲ ਨਿਊਰੋਪੈਥੀ ਟੈਸਟ, ਫਾਇਬਰੋਸਕੈਨ ਅਤੇ ਈ.ਸੀ.ਜੀ. ਆਦਿ ਮੁਫਤ ਕਰਨ ਤੋਂ ਇਲਾਵਾ ਲੋੜ ਅਨੁਸਾਰ ਮਰੀਜਾਂ ਨੂੰ ਦਵਾਈਆਂ ਆਦਿ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਲਾਇਨ ਦਰਸ਼ਨ ਮੋਂਗਾ, ਲਾਇਨ ਸੁਰਿੰਦਰ ਬਾਂਸਲ, ਲਾਇਨ ਰਾਹੁਲ ਗਰਗ, ਲਾਇਨ ਸੰਜੀਵ ਦੁੱਗਲ, ਲਾਇਨ ਰਾਜੇਸ਼ ਸਿੰਗਲਾ, ਲਾਇਨ ਦਵਿੰਦਰ ਸਿੰਗਲਾ, ਲਾਇਨ ਬਲਕਾਰ ਸਿੰਘ, ਲਾਇਨ ਭਾਗੀਰੱਥ ਬਾਂਸਲ, ਸੇਵਾਮੁਕਤ ਫਾਰਮੈਸੀ ਅਫਸਰ ਰਾਕੇਸ਼ ਗੋਇਲ ਆਦਿ ਵੀ ਮੌਜੂਦ ਸਨ।