ਐੱਸਡੀਐੱਮ ਨੇ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ
ਕੋਰੋਨਾ ਵਾਇਰਸ ਬਿਮਾਰੀ ਦੇ ਚਲਦਿਆਂ ਕਈ ਸੰਸਥਾਵਾਂ ਅੱਗੇ ਆਈਆਂ ਅਤੇ ਲੋੜਵੰਦਾਂ ਨੂੰ ਜ਼ਰੂਰਤ ਦਾ ਸਾਮਾਨ ਉਨ੍ਹਾਂ ਤਕ ਪਹੁੰਚਾਇਆ।
Publish Date: Fri, 24 Sep 2021 01:28 AM (IST)
Updated Date: Fri, 24 Sep 2021 01:28 AM (IST)
ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ :
ਕੋਰੋਨਾ ਵਾਇਰਸ ਬਿਮਾਰੀ ਦੇ ਚਲਦਿਆਂ ਕਈ ਸੰਸਥਾਵਾਂ ਅੱਗੇ ਆਈਆਂ ਅਤੇ ਲੋੜਵੰਦਾਂ ਨੂੰ ਜ਼ਰੂਰਤ ਦਾ ਸਾਮਾਨ ਉਨ੍ਹਾਂ ਤਕ ਪਹੁੰਚਾਇਆ। ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਧਾਰਮਿਕ ਸਥਾਨਾਂ ਨੇ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ। ਇਨ੍ਹਾਂ ਵਿਚੋਂ ਹੀ ਇਕ ਸਤਿਗੁਰੂ ਦਰਬਾਰ ਜਿੰਨਾ ਵੱਲੋਂ ਵੀ ਜਿੱਥੇ ਕੋਰੋਨਾ ਵਿਚ ਬਿਮਾਰੀ ਦੇ ਚਲਦਿਆਂ ਮਦਦ ਕੀਤੀ ਗਈ ਉੱਥੇ ਹੀ ਪਿਛਲੇ ਦਿਨੀਂ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ ਘਰ ਨੌਕਰੀ ਮੁਹਿੰਮ ਤਹਿਤ ਲਗਾਏ ਗਏ ਮੈਗਾ ਕੈਂਪ 'ਚ ਨੌਜਵਾਨਾਂ ਲਈ ਤਿੰਨ ਹਜ਼ਾਰ ਪੈਕੇਟ ਖਾਣੇ ਦਾ ਸਤਿਗੁਰ ਦਰਬਾਰ ਵੱਲੋਂ ਪਹੁੰਚਾਇਆ ਗਿਆ, ਜਿਸ ਤਹਿਤ ਅੱਜ ਐਸਡੀਐਮ ਸਵਰਨਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਤਿਗੁਰੂ ਦਰਬਾਰ ਪਹੁੰਚ ਕੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਿਗੁਰ ਦਰਬਾਰ ਦੇ ਸਰਪ੍ਰਸਤ ਗੱਦੀ ਨਸ਼ੀਹ ਗੁਰੂ ਜੀ ਵੀ ਹਾਜ਼ਰ ਸਨ।