ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧੇ ਦਾ ਵਿਰੋਧ
ਪੰਜ ਰਾਜਾਂ ਦੀਆਂ ਚੋਣਾਂ ਹੋਣ ਤੋਂ ਤੁਰੰਤ
Publish Date: Thu, 07 May 2026 03:26 PM (IST)
Updated Date: Fri, 08 May 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜ ਰਾਜਾਂ ਦੀਆਂ ਚੋਣਾਂ ਹੋਣ ਤੋਂ ਤੁਰੰਤ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੇ ਮੁੱਲ ਵਿਚ ਇਕ ਦਮ 993 ਰੁਪਏ ਦਾ ਬੇਰਹਿਮੀ ਨਾਲ ਵਾਧਾ ਕਰ ਦਿੱਤਾ ਹੈ। ਹੁਣ ਇਹ ਕਮਰਸ਼ੀਅਲ ਸਿਲਿੰਡਰ 3000 ਰੁਪਏ ਤੋਂ ਜ਼ਿਆਦਾ ਮੁੱਲ ’ਤੇ ਮਿਲੇਗਾ। ਇਸ ਗੈਰ ਵਾਜ਼ਬ ਵਾਧੇ ਵਿਰੁੱਧ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨਾਲ ਸੰਬੰਧਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਇਹ 993 ਰੁਪਏ ਦਾ ਕੀਤਾ ਨਜਾਇਜ਼ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਧੀਰ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲਿੰਡਰ ’ਚ 993 ਰੁਪਏ ਦੇ ਕੀਤੇ ਵੱਧ ਦੇ ਨਾਲ ਦੇਸ਼ ਦੀ ਹੋਟਲ ਇੰਡਸਟਰੀ ਤੋਂ ਇਲਾਵਾ ਢਾਬੇ ਵਾਲੇ, ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲੇ, ਛੋਟੇ ਟੀ ਸਟਾਲ ਵਾਲੇ, ਰੇਹੜੀਆਂ ਵਾਲਿਆਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ ਅਤੇ ਆਖ਼ੀਰ ’ਤੇ ਸਾਰਾ ਬੋਝ ਉੱਪਭੋਗਤਾ ਮਤਬਲ ਆਮ ਜਨਤਾ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ ਨੂੰ ਉਨੀਂ ਦੇਰ ਨੱਥ ਨਹੀਂ ਪੈਣੀ ਜਿੰਨੀ ਦੇਰ ਤੱਕ ਲੋਕ ਸੜਕਾਂ ’ਤੇ ਨਹੀਂ ਉੱਤਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਈ ਰਿਕਸ਼ਾ ਮਜ਼ਦੂਰ ਸੰਘ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਜਸਵਿੰਦਰ ਸਿੰਘ ਡੱਡ, ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਕਮਲਦੀਪ ਕੌਰ, ਰਜਿੰਦਰ ਕਾਲਾ, ਗੁਰਚਰਨ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਜੱਸਾ, ਰਿੰਪੀ, ਮਦਨ ਲਾਲ, ਬੱਬੂ, ਗੁਰਚਰਨ ਸਿੰਘ ਬਹੋਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।