ਨਗਰ ਕੌਂਸਲ ਦਫ਼ਤਰ ਗਿੱਦੜਬਾਹਾ ਵਿਖੇ ਮਨਾਇਆ ਮਜ਼ਦੂਰ ਦਿਵਸ
ਨਗਰ ਕੌਂਸਲ ਦਫ਼ਤਰ ਗਿੱਦੜਬਾਹਾ ਵਿਖੇ ਮਨਾਇਆ ਮਜ਼ਦੂਰ ਦਿਵਸ
Publish Date: Fri, 01 May 2026 03:32 PM (IST)
Updated Date: Fri, 01 May 2026 03:35 PM (IST)
ਜਗਸੀਰ ਸਿੰਘ ਛੱਤਿਆਣਾ, ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗਿੱਦੜਬਾਹਾ : ਸਫਾਈ ਕਰਮਚਾਰੀ ਯੂਨੀਅਨ ਨਗਰ ਕੌਂਸਲ ਗਿੱਦੜਬਾਹਾ ਅਤੇ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਦਫ਼ਤਰ ਨਗਰ ਕੌਂਸਲ ਗਿੱਦੜਬਾਹਾ ਵਿਖੇ ਮਜ਼ਦੂਰ ਦਿਵਸ ਮਨਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਅੱਜ ਵੀ ਮਜਦੂਰ ਵਰਗ ਦਾ ਸ਼ੋਸਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 18 ਫੀਸਦੀ ਡੀਏ ਦੀ ਕਿਸ਼ਤ ਲਾਗੂ ਕਰਨਾ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ ਵਰਗੀਆਂ ਮੰਗਾਂ ਅਜੇ ਵੀ ਅੱਧ ਵਿਚਕਾਰੇ ਹਨ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ, ਅਮਿਤ ਕੁਮਾਰ ਮੇਟ, ਬਾਲੇ ਰਾਮ ਮੇਟ, ਦੀਪਕ ਕੁਮਰ, ਚਿਮਨ ਲਾਲ, ਗੁਲਾਬ ਸਿੰਘ, ਜਤਿੰਦਰ ਕੁਮਰ, ਰਾਜੇਸ਼ ਕੁਮਾਰ, ਰੇਣੂ ਰਾਣੀ, ਨੀਲਮ ਰਾਣੀ, ਵੀਨਾ ਦੇਵੀ ਤੋਂ ਇਲਾਵਾ ਪੈਨਸ਼ਨਰਜ ਐਸੋਸੀਏਸ਼ਨ ਦੇ ਵੀਰ ਭਾਨ ਜਿੰਦਲ, ਤਰੁਣ ਕੁਮਰ, ਸਤਪਾਲ ਸ਼ਰਮਾਂ, ਅਜਮੇਰ ਸਿੰਘ, ਅਨਿਲ ਕੁਮਾਰ, ਕਾਲਾ ਰਾਮ ਅਤੇ ਪ੍ਰਵੀਨ ਕੁਮਾਰ ਆਦਿ ਵੀ ਮੌਜੂਦ ਸਨ।