ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ ਨੇ ਖੇਡਾਂ ’ਚ ਮਾਰੀਆਂ ਮੱਲਾਂ
ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ ਰੁਪਾਣਾ ਨੇ ਖੇਡਾਂ ਮਾਰੀਆਂ ਮੱਲਾਂ
Publish Date: Thu, 05 Sep 2024 04:22 PM (IST)
Updated Date: Fri, 06 Sep 2024 04:04 AM (IST)
ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ ਨੇ ਖੇਡਾਂ ’ਚ ਮਾਰੀਆਂ ਮੱਲਾਂ
ਤਸਵੀਰ : 05ਐਮਕੇਟੀ4 ਜੇਤੂ ਵਿਦਿਆਰਥੀ ਸਕੂਲ ਸਟਾਫ ਨਾਲ। ਪੰਜਾਬੀ ਜਾਗਰਣ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਕੁਲਵੰਤ ਜੋਸ਼ੀ ਮੈਮੋਰੀਅਲ ਰੀਜਨਲ ਕਾਨਵੈਂਟ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਮੁਕਾਬਲੇ ’ਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਅੰਡਰ-19 ਬੈਡਮਿੰਟਨ ’ਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਗੱਤਕੇ ’ਚ ਅੰਡਰ-14 ’ਚ ਵੀ ਵਿਦਿਆਰਥੀ ਸਤਪਾਲ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-17 ’ਚ ਸਕੂਲ ਦੇ ਵਿਦਿਆਰਥੀ ਸਰਤਾਜਪ੍ਰੀਤ ਸਿੰਘ ਧਿਗਾਣਾ ਤੇ ਹਰਜੋਤ ਸਿੰਘ ਨੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ ਜਿਸਤੋਂ ਬਾਅਦ ਇਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਖੇਡ ਨੂੰ ਦੇਖਦਿਆਂ ਜ਼ਿਲ੍ਹਾ ਪੱਧਰ ਲਈ ਚੋਣ ਹੋਈ ਹੈ। ਇਸੇ ਤਰ੍ਹਾਂ ਇਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ’ਤੇ ਵੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪੱਧਰ ’ਤੇ ਸਰਤਾਜਪ੍ਰੀਤ ਸਿੰਘ ਅਤੇ ਹਰਜੋਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੀ ਸਟੇਟ ਪੱਧਰ ’ਤੇ ਚੋਣ ਕਰਵਾਈ। ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਉਪਦੀਪ ਸਿੰਘ ਨੇ ਕਬੱਡੀ ’ਚ ਆਪਣੀ ਸਟੇਟ ਪੱਧਰ ’ਤੇ ਚੋਣ ਕਰਵਾਈ। ਸਹਿਣਪ੍ਰੀਤ ਸਿੰਘ ਨੇ ਵੀ ਫੁੱਟਬਾਲ ਵਿੱਚ ਆਪਣੀ ਸਟੇਟ ਪੱਧਰ ’ਤੇ ਚੋਣ ਕਰਵਾਈ। ਇਸ ਮੌਕੇ ਸਕੂਲ ਮੁੱਖੀ ਸ੍ਰੀਮਤੀ ਕਿਰਨ ਜੋਸ਼ੀ ਅਤੇ ਐਚਕੇ ਅਗਰਵਾਲ, ਪ੍ਰਿੰਸੀਪਲ ਵਿਕਾਸ ਜੱਗਾ, ਮੈਡਮ ਸ਼ਮਿੰਦਰਪਾਲ ਕੌਰ, ਡੀਪੀ ਸੋਹਨਸਤਨੀਤ ਸਿੰਘ, ਹਰਪ੍ਰੀਤ ਸਿੰਘ ਅਤੇ ਅਤੁਲ ਕੁਮਾਰ ਹਾਜ਼ਰ ਸਨ।