ਸੀਬੀਐੱਸਸੀ ਬੋਰਡ ਦੀ ਪ੍ਰਰੀਖਿਆ ਦਾ ਕੇਂਦਰ ਬਣਿਆ ਕੇਪੀਐੱਸ ਸਕੂਲ
ਸੀਬੀਐੱਸਸੀ ਬੋਰਡ ਦੀ ਪ੍ਰਰੀਖਿਆ ਦਾ ਕੇਂਦਰ ਬਣੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਬਿਨਾਂ ਕਿਸੇ ਧੋਖਾਧੜੀ ਦੇ ਪ੍ਰਰੀਖਿਆ ਦੇਣ ਦੇ ਮਕਸਦ ਨਾਲ ਸੀਸੀਟੀਵੀ ਕੈਮਰਿਆਂ ਨਾਲ ਜੋੜਿਆ ਗਿਆ ਅਤੇ ਸਕੂਲ ਦੇ ਰਿਸੈਪਸ਼ਨ ਵਿਚ 56 ਇੰਚ ਦੀ ਐੱਲਈਡੀ ਲਾਈ ਗਈ ਹੈ, ਜਿੱਥੇ ਕੋਈ ਵੀ ਆ ਕੇ ਪ੍ਰਰੀਖਿਆ ਹਾਲ ਦੇਖ ਸਕਦਾ ਹੈ।
Publish Date: Sat, 25 Feb 2023 05:47 PM (IST)
Updated Date: Sat, 25 Feb 2023 05:47 PM (IST)
ਵਕੀਲ ਮਹਿਰੋਂ, ਮੋਗਾ : ਸੀਬੀਐੱਸਸੀ ਬੋਰਡ ਦੀ ਪ੍ਰਰੀਖਿਆ ਦਾ ਕੇਂਦਰ ਬਣੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਬਿਨਾਂ ਕਿਸੇ ਧੋਖਾਧੜੀ ਦੇ ਪ੍ਰਰੀਖਿਆ ਦੇਣ ਦੇ ਮਕਸਦ ਨਾਲ ਸੀਸੀਟੀਵੀ ਕੈਮਰਿਆਂ ਨਾਲ ਜੋੜਿਆ ਗਿਆ ਅਤੇ ਸਕੂਲ ਦੇ ਰਿਸੈਪਸ਼ਨ ਵਿਚ 56 ਇੰਚ ਦੀ ਐੱਲਈਡੀ ਲਾਈ ਗਈ ਹੈ, ਜਿੱਥੇ ਕੋਈ ਵੀ ਆ ਕੇ ਪ੍ਰਰੀਖਿਆ ਹਾਲ ਦੇਖ ਸਕਦਾ ਹੈ।
ਸਕੂਲ ਦੇ ਚੇਅਰਮੈਨ ਸੁਨੀਲ ਗਰਗ ਨੇ ਦੱਸਿਆ ਕਿ ਪ੍ਰਰੀਖਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਇਹ ਪ੍ਰਬੰਧ ਕੀਤਾ ਗਿਆ ਹੈ, ਹਰ ਪ੍ਰਰੀਖਿਆ ਹਾਲ ਨੂੰ ਸੀਸੀਟੀਵੀ ਕੈਮਰਿਆਂ ਨਾਲ ਜੋੜਿਆ ਗਿਆ ਹੈ। ਸਿੰਗਲ ਡੈਸਕ, ਸਿੰਗਲ ਚਾਈਲਡ ਦੀ ਧਾਰਨਾ ਦੇ ਨਾਲ, ਇਕ ਡੈਸਕ 'ਤੇ ਸਿਰਫ਼ ਇਕ ਬੱਚੇ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਬੱਚੇ ਆਪਸ ਵਿਚ ਪੁੱਛ ਕੇ ਨਕਲ ਨਾ ਕਰ ਸਕਣ। ਇਕ ਕਮਰੇ ਵਿਚ ਸਿਰਫ਼ 24 ਬੱਚਿਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਹਰ ਪ੍ਰਰੀਖਿਆ ਰੂਮ ਵਿਚ 24 ਬੱਚਿਆਂ ਦੇ ਵਿਚਕਾਰ ਦੋ ਕਮਰੇ ਦੇ ਨਿਗਰਾਨ ਦੀ ਡਿਊਟੀ ਲਾਈ ਗਈ ਹੈ। ਯਾਨੀ ਇਕ ਕਮਰੇ ਦੀ ਜਾਂਚ ਵਿਚ ਸਿਰਫ਼ 12 ਬੱਚੇ ਹੀ ਹਨ, ਜਿਸ ਨਾਲ ਹਰ ਬੱਚੇ ਦੀ ਹਰ ਪਲ ਨਿਗਰਾਨੀ ਰੱਖੀ ਜਾ ਸਕੇ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਨਕਲ ਨਾ ਕਰਨ। ਸਕੂਲ ਦੇ ਡੀਨ ਮਲਕੀਤ ਸਿੰਘ ਨੇ ਦੱਸਿਆ ਕਿ ਕਿਚਲੂ ਸਕੂਲ ਜ਼ਿਲ੍ਹੇ ਦਾ ਸਭ ਤੋਂ ਵੱਡਾ ਪ੍ਰਰੀਖਿਆ ਕੇਂਦਰ ਬਣ ਗਿਆ ਹੈ, ਇੱਥੇ ਕਿਚਲੂ ਸਕੂਲ ਦੇ ਪ੍ਰਰੀਖਿਆ ਕੇਂਦਰ ਵਿਚ ਪੰਜ ਸਕੂਲਾਂ ਦੇ ਬੱਚੇ ਪ੍ਰਰੀਖਿਆ ਦੇ ਰਹੇ ਹਨ। ਇਨ੍ਹਾਂ ਵਿਚੋਂ ਕੈਂਬਿ੍ਜ ਸਕੂਲ, ਬਲੂਮਿੰਗ ਬਡਜ਼ ਸਕੂਲ, ਗੋਲਡਨ ਅਰਥ ਸਕੂਲ, ਅਕਾਲ ਅਕੈਡਮੀ, ਆਦਰਸ਼ ਮਾਡਲ ਸਕੂਲ ਦੇ ਕਰੀਬ 700 ਬੱਚੇ ਪ੍ਰਰੀਖਿਆ ਦੇ ਰਹੇ ਹਨ। ਬੱਚਿਆਂ ਨੂੰ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪ੍ਰਰੀਖਿਆ ਹਾਲ ਵਿਚ ਦਾਖਲ ਹੋਣ ਦਿੱਤਾ ਜਾਂਦਾ ਹੈ। ਕਿਸੇ ਵੀ ਵਿਅਕਤੀ ਦੀ ਰਿਸੈਪਸ਼ਨ ਤੋਂ ਲੈ ਕੇ ਹਰ ਕਮਰੇ ਤਕ ਨਜ਼ਰ ਰੱਖੀ ਜਾ ਸਕੇਗੀ। ਇਮਤਿਹਾਨ ਕੰਟਰੋਲਰ ਨੂੰ ਵੀ ਹੁਣ ਹਰ ਕਮਰੇ ਵਿਚ ਜਾਣ ਦੀ ਲੋੜ ਨਹੀਂ ਪਵੇਗੀ, ਉਹ ਇਕ ਥਾਂ 'ਤੇ ਬੈਠ ਕੇ ਹਰ ਬੱਚੇ 'ਤੇ ਨਜ਼ਰ ਰੱਖ ਸਕਦਾ ਹੈ।