ਆਰਕੇਐੱਸ ਸਕੂਲ ’ਚ ਸਪੈਲ-ਬੀ ਗਤੀਵਿਧੀ ਕਰਵਾਈ
ਇੱਥੇ ਨਵ-ਨਿਯੁਕਤ ਡੀਐੱਸਪੀ ਇੱਥੇ ਨਵ-ਨਿਯੁਕਤ ਡੀਐੱਸਪੀ ਇੱਥੇ ਨਵ-ਨਿਯੁਕਤ ਡੀਐੱਸਪੀ
Publish Date: Sun, 17 May 2026 03:24 PM (IST)
Updated Date: Mon, 18 May 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ’ ਇੰਟਰ ਹਾਊਸ ਮੁਕਾਬਲੇ ਦੇ ਤਹਿਤ ਕਲਾਸ ਤੀਜੀ ਦੇ ਵਿਦਿਆਰਥੀਆਂ ਲਈ ਇਕ ਰੁਚੀਕਰ ਅਤੇ ਗਿਆਨਵਰਧਕ ਸਪੈਲ-ਬੀ ਗਤੀਵਿਧੀ ਕਰਵਾਈ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਦੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਸ਼ਬਦ-ਗਿਆਨ, ਉਚਾਰਣ ਅਤੇ ਆਤਮਵਿਸ਼ਵਾਸ ਵਿਚ ਵਾਧਾ ਕਰਨਾ ਸੀ।ਕਾਰਜਕ੍ਰਮ ਦਾ ਸਫ਼ਲ ਸੰਚਾਲਨ ਕੋਆਰਡੀਨੇਟਰ ਹਰਪ੍ਰੀਤ ਅਤੇ ਗਤੀਵਿਧੀ ਇੰਚਾਰਜ ਅਧਿਆਪਿਕਾ ਰਜਨੀ ਦੇ ਕੁਸ਼ਲ ਨੇਤ੍ਰਿਤਵ ਹੇਠ ਕੀਤਾ ਗਿਆ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਾਗ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਅਗਨੀ ਹਾਊਸ ਜੇਤੂ ਰਿਹਾ।ਸਕੂਲ ਪ੍ਰਬੰਧਕ ਰਜਨੀ ਅਰੋੜਾ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਦੱਸਿਆ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਦਾ ਹੌਸਲਾ ਅਫ਼ਜਾਈ ਕੀਤੀ ਗਈ।