ਕਲਯੁੱਗ ’ਚ ਸੰਗਤ ਦਾ ਬਹੁਤ ਪ੍ਰਭਾਵ, ਚੰਗੀ ਸੰਗਤ ਕਰੋ : ਸਵਾਮੀ ਕਮਲਾਨੰਦ ਗਿਰੀ
ਕਲਯੁੱਗ ’ਚ ਸੰਗਤ ਦਾ ਬਹੁਤ ਪ੍ਰਭਾਵ, ਚੰਗੀ ਸੰਗਤ ਕਰੋ : ਸਵਾਮੀ ਕਮਲਾਨੰਦ ਗਿਰੀ
Publish Date: Fri, 01 May 2026 04:14 PM (IST)
Updated Date: Fri, 01 May 2026 04:17 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਨੇ ਕਿਹਾ ਕਿ ਕਲਯੁੱਗ ’ਚ ਸੰਗਤ ਦਾ ਬਹੁਤ ਵੱਡਾ ਪ੍ਰਭਾਵ ਹੈ। ਸੰਗਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਸਤਿਸੰਗ ਤੇ ਦੂਜੀ ਹੁੰਦੀ ਹੈ ਕੁਸੰਗ। ਕੁਸੰਗ ਕਦੇ ਵੀ ਜੀਵ ਨੂੰ ਉੱਠਣ ਨਹੀਂ ਦਿੰਦਾ। ਕੁਸੰਗ ਕਦੇ ਵੀ ਮਨੁੱਖ ਨੂੰ ਉਚਾਈਆਂ ਤੱਕ ਨਹੀਂ ਜਾਣ ਦਿੰਦਾ। ਜਦਕਿ ਸਤਿਸੰਗ ਕਦੇ ਵੀ ਜੀਵ ਨੂੰ ਡਿੱਗਣ ਨਹੀਂ ਦਿੰਦਾ। ਸਤਿਸੰਗੀਆਂ ਦਾ ਕਦੇ ਪਤਨ ਨਹੀਂ ਹੁੰਦਾ। ਸੰਗਤ ਦਾ ਪ੍ਰਭਾਵ ਅਜਿਹਾ ਹੈ ਕਿ ਪ੍ਰਮਾਤਮਾ ਵੀ ਸੰਗਤ ਦੇ ਪ੍ਰਭਾਵ ਨਾਲ ਹੀ ਮਿਲਦੇ ਹਨ। ਪੰਜ ਰੋਜ਼ਾ ਸਤਿਸੰਗ ਅੰਮ੍ਰਿਤ ਵਰਖਾ ਪ੍ਰੋਗਰਾਮ ਦੇ ਤੀਜੇ ਦਿਨ ਸ਼ਰਧਾਲੂਆਂ ਦੇ ਵਿਸ਼ਾਲ ਇਕੱਠ ਦੇ ਸਾਹਮਣੇ ਉਨ੍ਹਾਂ ਕਿਹਾ ਕਿ ਕ੍ਰੋਧ ਨਾਲ ਮੋਹ ਤੇ ਅਗਿਆਨਤਾ ਪੈਦਾ ਹੁੰਦੀ ਹੈ। ਇਸ ਲਈ ਕ੍ਰੋਧ ਨਹੀਂ ਕਰਨਾ ਚਾਹੀਦਾ। ਦੱਸ ਦੇਈਏ ਕਿ ਨਰੇਸ਼ ਤਾਇਲ-ਪ੍ਰੇਮਲਤਾ ਤਾਇਲ ਤੇ ਸਮੂਹ ਤਾਇਲ ਪਰਿਵਾਰ ਵੱਲੋਂ ਵੀਰਵਾਰ ਸਵੇਰੇ ਸਾਢੇ ਨੌਂ ਤੋਂ ਗਿਆਰਾਂ ਵਜੇ ਤੱਕ ਵੀਰਵਾਰ ਦੀ ਕਥਾ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਸਾਢੇ ਤਿੰਨ ਤੋਂ ਛੇ ਵਜੇ ਤੱਕ ਸ੍ਰੀ ਸੁੰਦਰ ਕਾਂਡ ਪਾਠ ਤੇ ਪ੍ਰਵਚਨ ਪ੍ਰੋਗਰਾਮ ਵੀ ਹੋਇਆ। ਭਾਈ ਰਮਨ ਜੈਨ ਨੇ ਦੱਸਿਆ ਕਿ ਇਹ ਪ੍ਰੋਗਰਾਮ 03 ਮਈ (ਐਤਵਾਰ) ਤੱਕ ਚੱਲੇਗਾ, ਜਿਸ ’ਚ ਸਾਰੇ ਲੋਕ ਵੱਧ-ਚੜ੍ਹ ਕੇ ਹਿੱਸਾ ਲੈਣ। ਜ਼ਿਕਰਯੋਗ ਹੈ ਕਿ ਸ੍ਰੀ ਰਾਮ ਭਵਨ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋ ਗਿਆ ਹੈ। ਮੰਦਰ ’ਚ ਚਾਰ ਏਸੀ ਲੱਗ ਚੁੱਕੇ ਹਨ। ਇਨ੍ਹਾਂ ਦਾ ਉਦਘਾਟਨ ਸਤਿਗੁਰੂ ਦੇਵ ਮਹਾਰਾਜ ਨੇ ਕੀਤਾ। ਇਸ ’ਚੋਂ ਇੱਕ ਏਸੀ ਦੀ ਸੇਵਾ ਨਰੇਸ਼ ਤਾਇਲ-ਪ੍ਰੇਮਲਤਾ ਤਾਇਲ ਤੇ ਸਮੂਹ ਤਾਇਲ ਪਰਿਵਾਰ ਵੱਲੋਂ ਭੇਟ ਕੀਤੀ ਗਈ ਹੈ।ਇਸੇ ਤਰ੍ਹਾਂ ਇੱਕ ਏਸੀ ਦੀ ਸੇਵਾ ਸਵਰਗੀ ਲਕਸ਼ਮਣ ਦਾਸ ਬਾਂਸਲ ਦੀ ਯਾਦ ’ਚ ਉਨ੍ਹਾਂ ਦੀ ਧਰਮ ਪਤਨੀ ਮੂਰਤੀ ਦੇਵੀ ਬਾਂਸਲ ਤੇ ਸਮੂਹ ਬਾਂਸਲ ਪਰਿਵਾਰ ਵੱਲੋਂ ਕੀਤੀ ਗਈ ਹੈ। ਤੀਜਾ ਏਸੀ ਅਮਰੀਕਾ ਨਿਵਾਸੀ ਜਗਦੀਪ ਸੈਣੀ ਦੀਪਕ-ਤ੍ਰਿਪਤਾ ਸੈਣੀ ਤੇ ਸਮੂਹ ਸੈਣੀ ਪਰਿਵਾਰ ਵੱਲੋਂ ਭੇਟ ਕੀਤਾ ਗਿਆ ਹੈ। ਚੌਥੇ ਏਸੀ ਦੀ ਸੇਵਾ ਗੁਪਤ ਦਾਨ ਹੈ। ਇਸ ਮੌਕੇ ਸਤਿਗੁਰੂ ਦੇਵ ਮਹਾਰਾਜ ਨੇ ਨਰਾਤਿਆਂ ਦੌਰਾਨ ਸ੍ਰੀ ਰਾਮ ਚਰਿਤ ਮਾਨਸ ਦਾ ਪਾਠ ਕਰਨ ਵਾਲੇ ਸ਼ਰਧਾਲੂਆਂ ਨੂੰ ਉਪਹਾਰ ਭੇਟ ਕਰਕੇ ਸਨਮਾਨਿਤ ਕੀਤਾ।