ਵਿਆਹ ਦੀ ਵਰ੍ਹੇਗੰਢ ਮੌਕੇ ਸੇਵਾ ਕਾਰਜਾਂ ਲਈ ਰਾਸ਼ੀ ਭੇਟ
ਡਾ. ਕੇ.ਕੇ. ਕਟਾਰੀਆ ਵੱਲੋਂ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਕਲੱਬ ਨੂੰ ਸੇਵਾ ਕਾਰਜਾਂ ਲਈ 1100 ਰੁਪਏ ਭੇਂਟ
Publish Date: Wed, 06 May 2026 04:02 PM (IST)
Updated Date: Thu, 07 May 2026 04:03 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਸ਼ਹੀਦ ਭਗਤ ਸਿੰਘ ਰੋਡ ’ਤੇ ਸਥਿੱਤ ਪੁਰਾਣੀ ਜੈਤੋ ਚੁੰਗੀ ਨੇੜੇ ‘ਕਟਾਰੀਆ ਹਸਪਤਾਲ’ ਦੇ ਸੰਚਾਲਕ ਅਤੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਸਰਗਰਮ ਮੈਂਬਰ ਡਾ ਕੇ.ਕੇ. ਕਟਾਰੀਆ ਅਤੇ ਸੋਨੀਆ ਕਟਾਰੀਆ ਦੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਕਲੱਬ ਦੇ ਮੰਚ ’ਤੇ ਚਾਹ ਪਾਰਟੀ ਅਤੇ ਸਾਹਿਤਕ ਮਹਿਫਲ ਦਾ ਪ੍ਰੋਗਰਾਮ ਰੱਖਿਆ ਗਿਆ। ਕਲੱਬ ਦੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਨੂੰ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ 1100 ਰੁਪਏ ਦੀ ਰਾਸ਼ੀ ਸੌਂਪਦਿਆਂ ਡਾ. ਕੇ.ਕੇ. ਕਟਾਰੀਆ ਨੇ ਆਖਿਆ ਕਿ ਉਸਨੂੰ ਦੇਸ਼ ਵਿਦੇਸ਼ ਵਿੱਚੋਂ ਗੁੱਡ ਮੌਰਨਿੰਗ ਕਲੱਬ ਦੀਆਂ ਸੇਵਾਵਾਂ ਸਬੰਧੀ ਅਕਸਰ ਫੋਨ ਆਉਂਦੇ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਇਸ ਕਲੱਬ ਦਾ ਮੈਂਬਰ ਬਣਿਆ ਹੈ। ਡਾ. ਦੇਵ ਰਾਜ, ਕੁਲਬੀਰ ਸਿੰਘ ਮੱਕੜ ਅਤੇ ਅਵਤਾਰ ਸਿੰਘ ਤਾਰੀ ਨੇ ਡਾਕਟਰ ਕਟਾਰੀਆ ਦਾ ਮੂੰਹ ਮਿੱਠਾ ਕਰਵਾਇਆ, ਜਦਕਿ ਗੁਰਚਰਨ ਸਿੰਘ ਬੱਬੂ, ਗੋਂਦਾ ਗੇਰਾ ਅਤੇ ਡਾ. ਦੇਵ ਰਾਜ ਨੇ ਸ਼ੇਅਰੋ-ਸ਼ਾਇਰੀ ਅਤੇ ਚੁਟਕਲਿਆਂ ਰਾਹੀਂ ਮਹਿਫਲ ਵਿੱਚ ਰੰਗ ਬੰਨ ਦਿੱਤਾ। ਲੈਕ. ਮੁਖਤਿਆਰ ਸਿੰਘ ਮੱਤਾ, ਜਗਸੀਰ ਸਿੰਘ ਖਾਰਾ, ਇੰਜੀ. ਅਸ਼ੋਕ ਸੇਠੀ, ਸੁਖਵਿੰਦਰ ਸਿੰਘ ਬਾਗੀ ਅਤੇ ਮਾ ਸੋਮਨਾਥ ਅਰੋੜਾ ਨੇ ਡਾਕਟਰ ਕਟਾਰੀਆ ਦੇ ਬੇਟੇ ਡਾ. ਸਿਮਰ ਕਟਾਰੀਆ ਅਤੇ ਨੂੰਹ ਡਾ. ਨੇਹਾ ਕਟਾਰੀਆ ਦੀਆਂ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਵਿੰਦਰਪਾਲ ਕੋਛੜ, ਗੁਰਿੰਦਰ ਸਿੰਘ, ਦਰਸ਼ਨ ਸਿੰਘ ਆਰੇਵਾਲਾ, ਜੋਗਿੰਦਰ ਸਿੰਘ ਜੋਗਾ, ਤਰਲੋਚਨ ਸਿੰਘ ਲੋਚਾ, ਪਵਨ ਧੀਂਗੜਾ, ਰਾਜੂ ਸਚਦੇਵਾ, ਟੀਟੂ ਛਾਬੜਾ, ਗੁਰਮੀਤ ਸਿੰਘ ਮੀਤਾ, ਪੱਪਾ ਮਲਹੋਤਰਾ, ਡਿੰਪੀ ਧੀਂਗੜਾ, ਗੁਲਸ਼ਨ ਛਾਬੜਾ, ਅਜੇ ਪਸਰੀਚਾ, ਐਡਵੋਕੇਟ ਸੰਦੀਪ ਗੋਇਲ, ਲੈਕ. ਵਿਨੋਦ ਧਵਨ, ਹਰਦੀਪ ਸਿੰਘ ਫਿੱਡੂ ਭਲਵਾਨ ਆਦਿ ਵੀ ਹਾਜਰ ਸਨ।