ਵਧੀਆ ਕਾਰਗੁਜ਼ਾਰੀ ਲਈ ਕੰਵਲਜੀਤ ਸਿੰਘ ਨੂੰ ਮਿਲਿਆ ਸਨਮਾਨ
ਨਾਮਵਰ ਹਾਸ ਵਿਅੰਗ ਲੇਖਕ
Publish Date: Wed, 13 May 2026 03:48 PM (IST)
Updated Date: Thu, 14 May 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ: ਨਾਮਵਰ ਹਾਸ ਵਿਅੰਗ ਲੇਖਕ ਅਤੇ ਡਾਕ ਵਿਭਾਗ ਦੇ ਪਿੰਡ ਲੰਡੇ ਦੇ ਬ੍ਰਾਂਚ ਇੰਚਾਰਜ ਕੰਵਲਜੀਤ ਸਿੰਘ ਭੋਲਾ ਨੂੰ ਵਿਭਾਗ ਵਿਚ ਨਿਭਾਈਆਂ ਵਧੀਆ ਸੇਵਾਵਾਂ ਦੀ ਬਦੌਲਤ ਡਵੀਜ਼ਨ ਦੇ ਮੁੱਖ ਦਫ਼ਤਰ ਫ਼ਰੀਦਕੋਟ ਵਿਖੇ ਸੁਪਰਡੈਂਟ ਵਿਵੇਕ ਨਿਧੀ ਸਿੰਘ ਵੱਲੋਂ ਸਨਮਾਨਿਤ ਦਿੱਤਾ ਗਿਆ ਜਿਸ ਵਿਚ ਇਕ ਸਾਰਟੀਫ਼ਿਕੇਟ ਦਿੱਤਾ ਗਿਆ। ਇਸ ਸਮੇਂ ਸੁਪਰਡੈਂਟ ਵਿਵੇਕ ਨਿਧੀ ਸਿੰਘ ਤੋਂ ਇਲਾਵਾ, ਸਹਾਇਕ ਸੁਪਰਡੈਂਟ ਲਖਵਿੰਦਰ ਸਿੰਘ, ਮੇਲ ਓਵਰਸੀਅਰ ਰਮਿੰਦਰਪਾਲ, ਮੇਲ ਓਵਰਸੀਅਰ ਸੁਭਾਸ਼ ਕੁਮਾਰ, ਅਮਨ ਕੋਟਕਪੂਰਾ, ਗੁਰਬਿੰਦਰ ਸਿੰਘ ਅਤੇ ਫ਼ਰੀਦਕੋਟ ਡਵੀਜ਼ਨ ਅਧੀਨ ਸਾਰੀਆਂ ਸਬ ਡਵੀਜ਼ਨਾਂ ਦੇ ਪਿੰਡਾਂ ਵਿਚ ਕੰਮ ਕਰਦੇ ਡਾਕ ਸ਼ਾਖਾਪਾਲ ਵੀ ਹਾਜ਼ਰ ਸਨ। ਇਸ ਸਮੇਂ ਸੁਪਰਡੈਂਟ ਵਿਵੇਕ ਨਿਧੀ ਸਿੰਘ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਬੱਚਤ ਖ਼ਾਤੇ ਅਤੇ ਹੋਰ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ।