ਕਾਲਾ ਸਿੰਘ ਬੇਦੀ ਬਣੇ ਇੰਟਕ ਦੇ ਪ੍ਰਧਾਨ
ਕਾਲਾ ਸਿੰਘ ਬੇਦੀ ਬਣੇ ਇੰਟਕ ਦੇ ਪ੍ਰਧਾਨ
Publish Date: Sat, 09 May 2026 05:33 PM (IST)
Updated Date: Sat, 09 May 2026 05:35 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਬਠਿੰਡਾ ਰੋਡ ਸਥਿਤ ਕੈਨਾਲ ਕਲੋਨੀ ਮੁਕਤਸਰ ਵਿਖੇ ਕਰਮਜੀਤ ਸ਼ਰਮਾ ਦੀ ਅਗਵਾਈ ’ਚ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਉਸ ਸਮੇਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਜਿਵੇਂ ਕਿ ਪਹਿਲੇ ਪ੍ਰਧਾਨ ਪ੍ਰਸ਼ੋਤਮ ਰੋਡਵੇਜ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਇਸ ਉਪਰੰਤ ਸਰਵਸੰਮਤੀ ਨਾਲ ਕਾਲਾ ਸਿੰਘ ਬੇਦੀ ਜੋ ਇੰਟਕ ਦੇ ਬਹੁਤ ਪੁਰਾਣੇ ਸਿਰਕੱਢ ਮੇਹਨਤੀ ਤੇ ਜੁਝਾਰੂ ਆਗੂ ਸਨ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਸਮੇਂ ਕਰਮਜੀਤ ਸ਼ਰਮਾ, ਭੰਵਰ ਲਾਲ ਸ਼ਰਮਾ, ਜਸਵੰਤ ਸਿੰਘ ਬਰਾੜ ਤੇ ਗੋਬਿੰਦ ਸਿੰਘ ਦਾਬੜਾ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸਭਾ ਨੇ ਕਿਹਾ ਕਿ ਇਸ ਸਮੇਂ ਮਜ਼ਦੂਰ ਤੇ ਮੁਲਾਜ਼ਮ ਜਮਾਤ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਦੀ ਬਹੁਤ ਬੇਰੁਖੀ ਹੈ ਇਥੋਂ ਤੱਕ ਕਿ ਅਦਾਲਤੀ ਫੈਸਲੇ ਵੀ ਲਾਗੂ ਨਹੀਂ ਕੀਤੇ ਜਾਂਦੇ, ਡੀਏ ਆਦਿ ਲਾਗੂ ਨਹੀਂ ਕੀਤਾ ਜਾਂਦਾ। ਇਸ ਲਈ ਏਕੇ ਦੀ ਬਹੁਤ ਜ਼ਰੂਰਤ ਹੈ। ਬਾਕੀ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਕਾਲਾ ਸਿੰਘ ਬੇਦੀ ਨੂੰ ਦਿੱਤੇ ਗਏ ਹਨ।