ਨਿਊਜ਼ੀਲੈਂਡ ਤੋਂ ਪਰਤੇ ਕਬੱਡੀ ਖਿਡਾਰੀ ਹਰਮਨ ਸਲੀਣਾ ਦਾ ਸਨਮਾਨ
ਪਿੰਡ ਸਲੀਣਾ ਦੇ ਕਬੱਡੀ ਖਿਡਾਰੀ
Publish Date: Wed, 29 Apr 2026 04:19 PM (IST)
Updated Date: Thu, 30 Apr 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਪਿੰਡ ਸਲੀਣਾ ਦੇ ਕਬੱਡੀ ਖਿਡਾਰੀ ਹਰਮਨ ਸਲੀਣਾ ਜੋ ਕਿ ਨਿਊਜ਼ੀਲੈਂਡ ਦੀ ਧਰਤੀ ’ਤੇ ਆਪਣੇ ਕਬੱਡੀ ਦੇ ਜੌਹਰ ਦਿਖਾ ਕੇ ਪਿੰਡ ਪਰਤੇ ਤਾਂ ਰਸਤੇ ਵਿਚ ਪਿੰਡ ਰੱਤੀਆਂ ਦੇ ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਫ਼ੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਨਿਰਮਲ ਸਿੰਘ ਸੰਧੂ ਤੇ ਨੰਬਰਦਾਰ ਸੋਮ ਸਿੰਘ ਰਾਠੌਰ ਨੇ ਹਰਮਨ ਸਲੀਣਾ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਕਿਹਾ ਕਿ ਗੁਰਸਿੱਖ ਕਬੱਡੀ ਖਿਡਾਰੀ ਨੇ ਰੇਡਰ ਦੇ ਤੌਰ ’ਤੇ ਕੱਪ ਹਾਸਲ ਕਰਕੇ ਵਾਹ ਵਾਹ ਖੱਟੀ ਹੈ ਅਤੇ ਪਿੰਡ ਸਲੀਣਾ ਦੇ ਕੋਚ ਲਾਡੀ ਸਰਪੰਚ ਤੇ ਪਿੰਡ ਸਲੀਣਾ ਦਾ ਨਾਂਅ ਸਿਖ਼ਰਾਂ ’ਤੇ ਪੰਹੁਚਾਇਆ ਹੈ। ਇਸ ਮੌਕੇ ਪਿੰਡ ਰੱਤੀਆਂ ਤੋਂ ਧੀਰਾ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਕਬੱਡੀ ਖਿਡਾਰੀ ਜਸਕਰਨ ਸਿੰਘ, ਸਮਰ ਸੰਧੂ ਤੋਂ ਇਲਾਵਾ ਪਿੰਡ ਸਲੀਣਾ ਦੇ ਸਰਪੰਚ ਲਾਡੀ, ਅਜੇ ਸਰਪੰਚ, ਸੁਖਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ, ਗੋਪੀ ਅਤੇ ਰਾਜਦੀਪ ਸਰਪੰਚ ਸਲੀਣਾ ਆਦਿ ਹਾਜ਼ਰ ਸਨ।