ਜਸਟਿਸ ਵਿਵੇਕ ਪੁਰੀ ਵੱਲੋਂ ਮਲੋਟ ਅਦਾਲਤ ਦਾ ਦੌਰਾ
ਮਲੋਟ ਜੁਡੀਸ਼ੀਅਲ ਕੋਰਟ 'ਚ ਮਾਨਯੋਗ ਜਸਟਿਸ ਵਿਵੇਕ ਪੁਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਪੁੱਜੇ। ਉਨਾਂ੍ਹ ਨਾਲ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਸ੍ਰੀ ਮੁਕਤਸਰ ਸਾਹਿਬ ਰਾਜ ਕੁਮਾਰ ਵੀ ਮੌਜੂਦ ਸਨ।
Publish Date: Sun, 19 Mar 2023 03:00 AM (IST)
Updated Date: Sun, 19 Mar 2023 03:00 AM (IST)
ਮਲੋਟ ਜੁਡੀਸ਼ੀਅਲ ਕੋਰਟ 'ਚ ਮਾਨਯੋਗ ਜਸਟਿਸ ਵਿਵੇਕ ਪੁਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਪੁੱਜੇ। ਉਨਾਂ੍ਹ ਨਾਲ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ, ਸ੍ਰੀ ਮੁਕਤਸਰ ਸਾਹਿਬ ਰਾਜ ਕੁਮਾਰ ਵੀ ਮੌਜੂਦ ਸਨ। ਮਲੋਟ ਅਦਾਲਤ 'ਚ ਪੁਜੱਣ ਤੇ ਮਾਨਯੋਗ ਨੀਰਜ ਗੋਇਲ, ਕੰਵਲਜੀਤ ਸਿੰਘ ਅਤੇ ਮੈਡਮ ਦਿਲਸ਼ਾਦ ਕੌਰ ਜੱਜ ਤੇ ਐਸਡੀਐਮ ਮਲੋਟ ਕੰਵਰਜੀਤ ਸਿੰਘ, ਡੀਐਸਪੀ ਮਲੋਟ ਬਲਕਾਰ ਸਿੰਘ ਦੇ ਨਾਲ ਮਲੋਟ ਬਾਰ ਦੇ ਪ੍ਰਧਾਨ ਐਸਸੀ ਗੋਕਲਾਨੀ, ਵਾਇਸ ਪ੍ਰਧਾਨ ਵਿਕਾਸ ਸਚਦੇਵਾ, ਸੈਕਟਰੀ ਸੁਖਪਾਲ ਸਿੰਘ, ਹਰਪੀਤ ਸਿੰਘ, ਰਵੀ ਕੁਮਾਰ ਆਦਿ ਵਕੀਲ ਸਾਹਿਬਾਨਾਂ ਨੇ ਨਿੱਘਾ ਸਵਾਗਤ ਕੀਤਾ। ਮਲੋਟ ਅਦਾਲਤਾਂ ਦੇ ਨਿਰੀਖ਼ਣ ਤੋਂ ਬਾਅਦ ਜਸਟਿਸ ਵਿਵੇਕ ਪੁਰੀ ਨੇ ਮਲੋਟ ਬਾਰ ਦੇ ਵਕੀਲ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਮਲੋਟ ਬਾਰ ਦੇ ਪ੍ਰਧਾਨ ਨੂੰ ਬਤੌਰ ਵਕੀਲ 50 ਸਾਲ ਪੂਰੇ ਕਰਨ 'ਤੇ ਵਧਾਈ ਦਿੱਤੀ। ਮੁੱਖ ਮਹਿਮਾਨ ਜਸਟਿਸ ਵਿਵੇਕ ਪੁਰੀ ਦੇ ਧੰਨਵਾਦ ਸਮੇਂ ਮਲੋਟ ਬਾਰ ਦੀ ਕਾਰਜਕਾਰਣੀ ਕਮੇਟੀ ਤੋਂ ਇਲਾਵਾ ਪ੍ਰਮੋਦ ਨਾਗਪਾਲ, ਅਜਾਇਬ ਸਿੰਘ ਸੰਧੂ, ਦਿਲਬਾਗ ਸਿੰਘ ਗਿੱਲ, ਸੁਖਵੰਤ ਸਿੰਘ ਭੂੱਲਰ, ਮਲਕੀਤ ਸਿੰਘ ਮਾਣ, ਹਰਪਾਲ ਸਿੰਘ ਸੰਧੂ, ਮਨਮੋਹਨ ਸਿੰਘ ਮੱਕੜ, ਜੀਵਨ ਜੋਤ ਸਿੰਘ ਬੇਦੀ, ਇੰਦਰਜੀਤ ਅਰੋੜਾ, ਨਿਰਮਲ ਉੱਪਲ, ਅਜੈ ਗੋਦਾਰਾ, ਰਾਮ ਸ਼ਰਣ, ਮੈਡਮ ਵਿਦੁਸ਼ੀ ਭੁੱਲਰ, ਡਿੰਪਲ ਗੋਦਾਰਾ, ਵੀਰਪਾਲ ਕੌਰ ਅਤੇ ਅਸ਼ੋਕ ਕਾਠਪਾਲ ਆਦਿ ਸੀਨੀਅਰ ਐਡਵੋਕੇਟ ਮੌਜੂਦ ਸਨ।