ਜਵਾਹਰ ਸਿੰਘ ਵਾਲਾ ਐੱਨਐੱਚ-254 ’ਤੇ ਲੱਗਿਆ ਧਰਨਾ-ਪ੍ਰਦਰਸ਼ਨ ਦਾ ਮੁੱਦਾ ਭਖਿਆ
ਪਿਛਲੇ 8 ਮਹੀਨੇ ਤੋਂ ਜਵਾਹਰ ਸਿੰਘ ਵਾਲਾ
Publish Date: Tue, 28 Apr 2026 04:56 PM (IST)
Updated Date: Wed, 29 Apr 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪਿਛਲੇ 8 ਮਹੀਨੇ ਤੋਂ ਜਵਾਹਰ ਸਿੰਘ ਵਾਲਾ ਚੌਕ ਵਿਚ ਜ਼ਮੀਨੀ ਅਤੇ ਰਿਹਾਇਸ਼ੀ ਖ਼ੇਤਰ ਨੂੰ ਲੈ ਕੇ ਵਿਵਾਦ ਐਨਾ ਵਧ ਗਿਆ ਕਿ ਰਿਹਾਇਸ਼ੀ ਪਰਿਵਾਰਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਐੱਨਐੱਚ 254 ਉੱਤੇ ਦਿਨ ਰਾਤ ਦਾ ਪੂਰਨ ਤੌਰ ’ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ। ਜ਼ਮੀਨ ਦੇ ਮਾਲਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ 28 ਅਪ੍ਰੈਲ ਦਾ ਆਖ਼ਰੀ ਸਮਾਂ ਦਿੱਤਾ ਗਿਆ ਸੀ ਜਿਸ ਕਾਰਨ ਉਸ ਜ਼ਮੀਨ ਦੇ ਮਾਲਕਾਂ ਨੇ ਅਤੇ ਘਰਾਂ ਦੇ ਮਾਲਕਾਂ ਨੇ ਇਸ ਜ਼ਮੀਨ ਉੱਪਰ ਕਬਜ਼ਾ ਲੈਣ ਦਾ ਵਿਰੋਧ ਕੀਤਾ। ਜ਼ਮੀਨ ਦੇ ਮਾਲਕ ਵੱਲੋਂ ਦੁੱਖ ਰੋਇਆ ਗਿਆ ਕਿ ਜੇਕਰ ਸਾਡੇ ਮੂੰਹ ਦੇ ’ਚੋਂ ਇਹ ਰੋਟੀ ਹੀ ਖੋਹ ਕੇ ਲੈ ਜਾਣਗੇ ਤੇ ਫ਼ਿਰ ਸਾਨੂੰ ਜਿਉਣ ਦਾ ਕੀ ਫਾਇਦਾ, ਅਸੀਂ ਇਸ ਜ਼ਮੀਨ ਅਤੇ ਘਰਾਂ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਜਾਨੀ-ਮਾਲੀ ਨੁਕਸਾਨ ਦਾ ਜ਼ਿੰਮੇਵਾਰ ਸੰਬੰਧਤ ਅਧਿਕਾਰੀ ਅਤੇ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਉਹ ਧੱਕੇਸ਼ਾਹੀ ਕਰਕੇ ਸਾਡੀ ਜ਼ਮੀਨ ਅਤੇ ਘਰ ਦੀ ਭੰਨਤੋੜ ਕਰਨਗੇ ਤਾਂ ਉਹ ਆਪਣੀ ਜ਼ਮੀਨ ਅਤੇ ਘਰ ਬਚਾਉਣ ਲਈ ਆਪਣੀ ਜਾਨ ਵੀ ਨਿਛਾਵਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ, ਉਦੋਂ ਤੱਕ ਇਹ ਧਰਨਾ-ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨ ਯੂਨੀਅਨ ਦੇ ਆਗੂਆਂ ਨੇ ਵਿਸਵਾਸ਼ ਦਿਵਾਇਆ ਕਿ ਅਸੀਂ ਇਨ੍ਹਾਂ ਦੇ ਹੱਕਾਂ ਦੇ ਲਈ ਇਨ੍ਹਾਂ ਦੇ ਨਾਲ ਅਖ਼ੀਰਲੇ ਸਮੇਂ ਤੱਕ ਚੱਟਾਨ ਵਾਂਗੂ ਖੜ੍ਹੇ ਰਹਾਂਗੇ। ਇਸ ਮੌਕੇ ਜ਼ਮੀਨ ਦੇ ਮਾਲਕ ਹਰਬੰਸ ਸਿੰਘ, ਭਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਕੌਰ, ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਧੂੜਕੋਟ-ਰਣਸੀਂਹ, ਜ਼ਿਲ੍ਹਾ ਬੁਲਾਰਾ ਹਰਜਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਗਗਨਦੀਪ ਸਿੰਘ ਡੀਪੀ, ਬਲਾਕ ਪ੍ਰਧਾਨ ਇਕਬਾਲ ਰਣਸੀਹ ਖ਼ੁਰਦ, ਮੀਤ ਪ੍ਰਧਾਨ ਨਛੱਤਰ ਸਿੰਘ ਉਰਫ਼ ਭੋਲਾ ਸੈਦੋਕੇ, ਸਲਾਹਕਾਰ ਬਾਰਾ ਸਿੰਘ ਸੈਦੋਕੇ, ਇਕਾਈ ਪ੍ਰਧਾਨ ਭਿੰਦਰ ਸਿੰਘ ਪੱਤੋ, ਕਿਸਾਨ ਆਗੂ ਹਰਬੰਸ ਸਿੰਘ ਪੱਤੋ ਇਕਾਈ ਪ੍ਰਧਾਨ ਹਰਜਿੰਦਰ ਸਿੰਘ ਜਵਾਹਰ ਸਿੰਘ ਵਾਲਾ, ਮੀਤ ਪ੍ਰਧਾਨ ਜਗਦੇਵ ਸਿੰਘ ਜਵਾਹਰ ਸਿੰਘ ਵਾਲਾ, ਇਕਾਈ ਪ੍ਰਧਾਨ ਸੁਰਜੀਤ ਸਿੰਘ ਪੰਮਾ ਧੂੜਕੋਟ, ਸਲਾਹਕਾਰ ਆਤੋ ਧੂੜਕੋਟ, ਜ਼ਿਲਾ ਆਗੂ ਰੇਸ਼ਮ ਧੂੜਕੋਟ,ਕਿਸਾਨ ਆਗੂ ਬਿੰਦਰ ਧੂੜਕੋਟ, ਜਗਸੀਰ ਧੂੜਕੋਟ ਅਤੇ ਜਵਾਹਰ ਸਿੰਘ ਵਾਲੇ ਦੇ ਕੁੱਝ ਪਰਿਵਾਰ ਵੀ ਇਸ ਮੀਟਿੰਗ ’ਚ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਖੋਸਾ ਕਿਸਾਨ ਯੂਨੀਅਨ, ਲੱਖੋਵਾਲ ਕਿਸਾਨ ਯੂਨੀਅਨ ਅਤੇ ਕਾਦੀਆਂ ਕਿਸਾਨ ਯੂਨੀਅਨ ਦੇ ਆਗੂ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਵੀ ਹਾਜ਼ਰ ਸਨ ।