ਜਥੇਦਾਰ ਤੋਤਾ ਸਿੰਘ ਦੀ ਬਰਸੀ 17 ਨੂੰ
ਧਾਰਮਿਕ ਅਤੇ ਰਾਜਨੀਤਿਕ
Publish Date: Mon, 11 May 2026 03:28 PM (IST)
Updated Date: Tue, 12 May 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਧਾਰਮਿਕ ਅਤੇ ਰਾਜਨੀਤਿਕ ਖ਼ੇਤਰਾਂ ’ਚ ਚੰਗੀ ਕਾਰਗੁਜ਼ਾਰੀ ਸਦਕਾ ਲੋਕਾਂ ਦੇ ਮਨਾਂ ਵਿਚ ਡੂੰਘੀ ਸਾਂਝ ਰੱਖਣ ਵਾਲੇ ਆਗੂ ਜਥੇਦਾਰ ਤੋਤਾ ਸਿੰਘ ਦੀ ਸਾਲਾਨਾ ਬਰਸੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਗੁਰਦੁਆਰਾ ਨਾਨਕਸਰ ਸਰੀ ਵਿਖੇ 17 ਮਈ ਦਿਨ ਐਤਵਾਰ ਨੂੰ 11 ਵਜੇ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਕਮਲਜੀਤ ਸਿੰਘ ਮੋਗਾ, ਸਤਨਾਮ ਸਿੰਘ ਦਾਤੇਵਾਲ, ਪਵਨ ਕੁਮਾਰ ਗਰੋਵਰ, ਸੁਖਦੇਵ ਸਿੰਘ ਅਰੋੜਾ ਅਤੇ ਕੁਲਦੀਪ ਸਿੰਘ ਦੌਲਤਪੁਰਾ ਨੇ ਦਿੰਦਿਆਂ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਦੇ ਕੀਤੇ ਕੰਮਾਂ ਨੂੰ ਅੱਜ ਵੀ ਲੋਕ ਆਪਣੇ ਮਨਾਂ ਵਿਚ ਸਾਂਭੀ ਬੈਠੇ ਹਨ, ਉਨ੍ਹਾਂ ਦੇ ਜਾਣ ਨਾਲ ਵਿਕਾਸ ਨੂੰ ਵੀ ਬਹੁਤ ਵੱਡੀ ਰੁਕਾਵਟ ਲੱਗੀ ਹੈ। ਇਸ ਮੌਕੇ ਇੰਦਰਜੀਤ ਸਿੰਘ ਰੂੰਮੀ, ਨੀਲਾ ਤਖ਼ਾਣਵੱਧ, ਰਵਿੰਦਰ ਸਿੰਘ ਗਿੱਲ, ਰਾਜਵੀਰ ਸਿੰਘ ਸਿਵੀਆ, ਅਮਰ ਸਿੰਘ ਸਰਪੰਚ ਨੱਥੂਵਾਲਾ ਜਦੀਦ, ਸਵਰਨ ਸਿੰਘ ਸਰਪੰਚ ਚੂਹੜਚੱਕ, ਪਰਮਜੀਤ ਸਿੰਘ, ਕਰਤਾਰ ਸਿੰਘ ਬਹੋਨਾ ਸਰਪੰਚ, ਸੁਖਮੰਦਰ ਸਿੰਘ ਮਹਿਰੋਂ ਸਰਪੰਚ, ਹੈਰੀ ਝੰਡੇਵਾਲਾ, ਜੋਤੀ ਨਿਹਾਲ ਸਿੰਘ ਵਾਲਾ, ਗੁਰਿਜੰਦਰ ਸਿੰਘ ਸਿੱਧੂ, ਬਲਦੇਵ ਰਾਜ, ਮਾਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਪਨੇਸਰ ਆਦਿ ਹਾਜ਼ਰ ਸਨ।