ਜਥੇਦਾਰ ਗੜਗੱਜ ਵੱਲੋਂ ਕਰਮਜੀਤ ਕੌਰ ਦੀ ਪੁਸਤਕ ‘ਕੁੱਖ ਤੋਂ ਜਾਗ’ ਲੋਕ ਅਰਪਣ
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕਰਮਜੀਤ ਕੌਰ ਦੀ ਪੁਸਤਕ ਕੁੱਖ ਤੋਂ ਜਾਗ ਲੋਕ ਅਰਪਣ
Publish Date: Wed, 06 May 2026 04:03 PM (IST)
Updated Date: Wed, 06 May 2026 04:05 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬੀ ਸਾਹਿਤ ਦੀ ਉਭਰਦੀ ਲੇਖਿਕਾ ਬੀਬਾ ਕਰਮਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਧਰਮ ਪਤਨੀ ਰਣਧੀਰ ਸਿੰਘ (ਹੈਡ ਗ੍ਰੰਥੀ ਗੁਰੂ ਅੰਗਦ ਦੇਵ ਨਗਰ) ਦੀ ਨਵ ਪ੍ਰਕਾਸ਼ਿਤ ਪੁਸਤਕ (ਕੁੱਖ ਤੋਂ ਜਾਗ) ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਲੋਕ ਅਰਪਣ ਕੀਤੀ ਗਈ। ਗੁਰਮਤ ਦੀ ਰੌਸ਼ਨੀ ’ਚ ਅਜੋਕੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਅਦਾ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲੇਖਿਕਾ ਨੂੰ ਮੁਬਾਰਕਬਾਦ ਦਿੰਦਿਆਂ ਮਿਆਰੀ ਸਾਹਿਤ ਰਚਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰਮਜੀਤ ਕੌਰ ਮੁਕਤਸਰ ਆਪਣੀ ਪੁਸਤਕ ਤੰਦ-ਤਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਇਸ ਅਵਸਰ ਤੇ ਜਥੇਦਾਰ ਟੇਕ ਸਿੰਘ ਧਨੌਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਨਵਤੇਜ ਸਿੰਘ ਕਾਉਣੀ ਮੈਂਬਰ ਸ੍ਰੋਮਣੀ ਕਮੇਟੀ ਤੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਕੋਲਿਆਂਵਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਗਿਆਨੀ ਜਗਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸੁਮੇਰ ਸਿੰਘ ਸਾਬਕਾ ਮੈਨੇਜਰ ਤੇ ਭਾਈ ਮਨਤਾਜ ਸਿੰਘ ਹਾਜ਼ਰ ਸਨ।