ਰਵਿੰਦਰ ਕੌਰ ਦੇ ਥਾਣਾ ਸਿਟੀ ਇੰਚਾਰਜ਼ ਵਜੋਂ ਚਾਰਜ ਸੰਭਾਲਣ ’ਤੇ ਸਵਾਗਤ
ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋ ਰਵਿੰਦਰ ਕੌਰ ਦੇ ਥਾਣਾ ਸਿਟੀ ਇੰਚਾਰਜ਼ ਵਜੋਂ ਚਾਰਜ ਸੰਭਾਲਣ ’ਤੇ ਕੀਤਾ ਸਵਾਗਤ
Publish Date: Mon, 13 Apr 2026 04:58 PM (IST)
Updated Date: Mon, 13 Apr 2026 05:01 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਖੂਨਦਾਨ ਨੂੰ ਸਮਰਪਿਤ ਸੰਸਥਾ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਰਵਿੰਦਰ ਕੌਰ ਦਾ ਥਾਣਾ ਸਿਟੀ ਇੰਚਾਰਜ਼ ਵਜੋਂ ਚਾਰਜ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ। ਸੁਸਾਇਟੀ ਦੀ ਟੀਮ ਨੇ ਥਾਣਾ ਸਿਟੀ ਪਹੁੰਚ ਕੇ ਰਵਿੰਦਰ ਕੌਰ ਨੂੰ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ ਤੇ ਉਮੀਦ ਜਾਹਰ ਕੀਤੀ ਕਿ ਉਨਾਂ ਦੇ ਚਾਰਜ ਸਾਂਭਣ ਮਗਰੋਂ ਹੁਣ ਸ਼ਹਿਰ ’ਚ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਬਲਜਿੰਦਰ ਕੌਰ ਤੇ ਰੋਬਿਨ ਦੀਪ ਕੌਰ ਨੇ ਕਿਹਾ ਕਿ ਹੁਣ ਨਸ਼ੇ ’ਤੇ ਰੋਕ ਲੱਗੇਗੀ ਕਿਉਂਕਿ ਅਜਿਹੇ ਚੰਗੇ ਅਫਸਰ ਦੀ ਨਿਯੁਕਤੀ ਹੋਣੀ ਸ਼ਹਿਰ ਲਈ ਮਾਨ ਵਾਲੀ ਗੱਲ ਹੈ। ਪ੍ਰਵੀਨ ਮਦਾਨ ਤੇ ਗਗਨ ਅਹੂਜਾ ਨੇ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਵੱਲੋਂ ਮੈਡਮ ਨੂੰ ਜੀ ਆਇਆਂ ਨੂੰ ਆਖਿਆ। ਨਵ ਨਿਯੁਕਤ ਥਾਣਾ ਇੰਚਾਰਜ਼ ਰਵਿੰਦਰ ਕੌਰ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸਿਆ ਨਹੀਂ ਜਾਵੇਗਾ। ਇਸ ਮੌਕੇ ਕਮਲਦੀਪ ਅਹੂਜਾ, ਪ੍ਰਵੀਨ ਮਦਾਨ, ਸੁਖਮਨੀ ਪੀਜੀ ਵਾਲੇ ਬਲਜਿੰਦਰ ਕੌਰ, ਰੋਬਿਨ ਦੀਪ ਕੌਰ, ਦੀਪਕ ਗਰਗ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ।