ਬੱਸ ਦੀ ਟੱਕਰ ਕਾਰਨ ਜੁਗਾੜੂ ਰੇਹੜੀ ਚਾਲਕ ਦੀ ਮੌਤ
ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਬਾਜਾਖਾਨਾ ਦੇ ਏਐੱਸਆਈ ਕਾਹਨ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਲੰਭਵਾਲੀ ਨੇੜੇ ਇਕ ਜੁਗਾੜੂ ਰੇਹੜੀ ਚਾਲਕ ਨੂੰ ਬੱਸ ਦੀ ਫੇਟ ਵੱਜ ਗਈ ਤੇ ਜੁਗਾੜੂ ਰੇਹੜੀ ਚਾਲਕ ਗੰਭੀਰ ਜਖ਼ਮੀ ਹੋ ਗਿਆ ਤੇ ਮੌਕੇ 'ਤੇ ਹੀ ਮੌਤ ਹੋ ਗਈ, ਘਟਨਾ ਦੀ ਸੂਚਨਾ ਮਿਲਦੇ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪ੍ਰਧਾਨ ਮੀਤ ਸਿੰਘ
Publish Date: Wed, 27 Dec 2023 03:00 AM (IST)
Updated Date: Wed, 27 Dec 2023 03:00 AM (IST)
ਪੱਤਰ ਪ੍ਰਰੇਰਕ, ਬਾਜਾਖਾਨਾ : ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਬਾਜਾਖਾਨਾ ਦੇ ਏਐੱਸਆਈ ਕਾਹਨ ਸਿੰਘ ਨੇ ਸੂਚਨਾ ਦਿੱਤੀ ਕਿ ਪਿੰਡ ਲੰਭਵਾਲੀ ਨੇੜੇ ਇਕ ਜੁਗਾੜੂ ਰੇਹੜੀ ਚਾਲਕ ਨੂੰ ਬੱਸ ਦੀ ਫੇਟ ਵੱਜ ਗਈ ਤੇ ਜੁਗਾੜੂ ਰੇਹੜੀ ਚਾਲਕ ਗੰਭੀਰ ਜਖ਼ਮੀ ਹੋ ਗਿਆ ਤੇ ਮੌਕੇ 'ਤੇ ਹੀ ਮੌਤ ਹੋ ਗਈ, ਘਟਨਾ ਦੀ ਸੂਚਨਾ ਮਿਲਦੇ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਅਸ਼ੋਕ ਮਿੱਤਲ, ਗੋਰਾ ਅੌਲਖ ਆਪਣੀ ਐਬੂਲੈਂਸ ਲੈਕੇ ਪਹੁੰਚੇ ਤੇ ਬਾਜਾਖਾਨਾ ਦੇ ਐੱਸਐੱਚਓ ਬਲਦੇਵ ਸਿੰਘ, ਏਐੱਸਆਈ ਕਾਹਨ ਸਿੰਘ, ਏਐੱਸਆਈ ਰਾਜਿੰਦਰ ਸਿੰਘ ਦੀ ਨਿਗਰਾਨੀ ਹੇਠ ਚੁੱਕ ਕੇ ਕੋਟਕਪੂਰਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਡਾਕਟਰ ਸਹਿਬਾਨ ਨੇ ਜੁਗਾੜੂ ਰੇਹੜੀ ਚਾਲਕ ਨੂੰ ਮਿ੍ਤਕ ਐਲਾਨ ਦਿੱਤਾ ਤੇ ਇਸ ਮਿ੍ਤਕ ਨੂੰ ਕੋਟਕਪੂਰਾ ਮੁਰਦਾਘਰ 'ਚ ਰੱਖਿਆ ਗਿਆ। ਇਸ ਮਿ੍ਤਕ ਆਦਮੀ ਦੀ ਪਛਾਣ ਮੰਦਰ ਸਿੰਘ (65 ਸਾਲ) ਸਪੁੱਤਰ ਭਗਵਾਨ ਸਿੰਘ ਵਾਸੀ ਬਾਜਾਖਾਨਾ ਵਜੋਂ ਹੋਈ।