12 ਮਈ ਨੂੰ ਕੋ- ਔਪਰੇਟਿਵ ਬੈਂਕ ਅੱਗੇ ਧਰਨਾ-ਜਗਮੋਹਣ ਸਿੰਘ ਕੰਗ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ
Publish Date: Fri, 08 May 2026 04:53 PM (IST)
Updated Date: Sat, 09 May 2026 04:06 AM (IST)

ਅਵਤਾਰ ਸਿੰਘ, ਪੰਜਾਬੀ ਜਾਗਰਣ ਧਰਮਕੋਟ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਕੰਗ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਵਿਚ ਹੱਦ ਕਰਜ਼ਿਆਂ ਸਬੰਧੀ ਚਰਚਾ ਹੋਈ। ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਨੇ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਹੈ। ਝੋਨੇ ਦਾ ਹੱਦ ਕਰਜ਼ਾ 25 ਹਜ਼ਾਰ ਰੁਪਏ ਤੋਂ ਵਧਾ ਕੇ 39000 ਰੁਪਏ ਕਰ ਦਿੱਤਾ ਹੈ ਅਤੇ ਕਣਕ ਦਾ 24000 ਰੁਪਏ ਤੋਂ ਵਧਾ ਕੇ 30000 ਰੁਪਏ ਕਰ ਦਿੱਤਾ ਹੈ। ਮੀਟਿੰਗ ਵਿਚ ਕਈ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਕੋਆਪ੍ਰਟਿਵ ਸੁਸਾਇਟੀ ਵਧੀ ਲਿਮਿਟ ਮੁਤਾਬਕ ਕਰਜੇ ਦੇਣ ਲਈ ਤਿਆਰ ਹੈ, ਪਰ ਕੋਆਪਰੇਟਿਵ ਬੈਂਕ ਮੋਗਾ ਇਸ ਤੋਂ ਇਨਕਾਰੀ ਹੈ। ਕੋਆਪ੍ਰੇਟਿਵ ਬੈਂਕ ਦੇ ਅਧਿਕਾਰੀਆਂ ਨੂੰ ਡੈਪੂਟੇਸ਼ਨ ਲੈ ਕੇ ਮਿਲਣ ਦਾ ਤੈਅ ਕੀਤਾ। ਬੈਂਕ ਅਧਿਕਾਰੀ ਸਰਕਾਰ ਵੱਲੋਂ ਵਧਾਏ ਹੱਦ ਕਰਜੇ ਨੂੰ ਮੰਨਣ ਤੋਂ ਇਨਕਾਰੀ ਹਨ। ਇਸ ਫੈਸਲੇ ਨੂੰ ਲਾਗੂ ਕਰਾਉਣ ਦੇ ਲਈ ਫੈਸਲਾ ਕੀਤਾ ਕਿ 12 ਮਈ ਨੂੰ 11 ਤੋਂ 3 ਵਜੇ ਤੱਕ ਕੋਆਪ੍ਰੇਟਿਵ ਬੈਂਕ ਮੋਗਾ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਰਾਣਾ ਨੇ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਕੋਆਪ੍ਰੇਟਿਵ ਬੈਂਕ ਮੋਗਾ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਵੱਧ ਤੋਂ ਵੱਧ ਗਿਣਤੀ ’ਚ ਪੁੱਜੋ । ਆਗੂਆਂ ਨੇ ਕਿਹਾ ਕਿ ਜੇਕਰ ਕੋਆਪ੍ਰੇਟਿਵ ਬੈਂਕ ਨੇ ਇਹ ਅੜਿਕਾ ਖ਼ਤਮ ਨਾ ਕੀਤਾ ਤਾਂ ਕਿਸਾਨ ਰਹਿੰਦੀਆਂ ਕਿਸਤਾਂ ਵੀ ਰੋਕ ਲੈਣਗੇ। ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਆਪ੍ਰੇਟਿਵ ਬੈਂਕਾਂ ਨੂੰ ਹਦਾਇਤ ਕਰੇ ਕਿ ਜੋ ਹੱਦ ਕਰਜੇ ਵਧਾਏ ਹਨ, ਉਨ੍ਹਾਂ ਨੂੰ ਲਾਗੂ ਕੀਤਾ ਜਾਵੇ।