ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਸਮਾਰੋਹ ਕਰਵਾਇਆ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਇੰਨਵੈਸਟੀਚਰ ਸਮਾਰੋਹ ਦਾ ਆਯੋਜਨ
Publish Date: Fri, 01 May 2026 03:42 PM (IST)
Updated Date: Sat, 02 May 2026 04:02 AM (IST)

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਸਿਲਵਰ ਓਕਸ ਸਕੂਲ, ਸੇਵੇਵਾਲਾ ਵਿਖੇ ਇੰਨਵੈਸਟੀਚਰ ਸਮਾਰੋਹ ਕਰਵਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਪ੍ਰਿੰਅਕਾ ਮਹਿਤਾ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਅਤੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੁੰਦਰ ਅਤੇ ਮਨਮੋਹਕ ਨਾਚ ਪੇਸ਼ ਕੀਤੇ ਗਏ। ਵਿਦਿਆਰਥੀਆਂ ਦੁਆਰਾ ਮਾਰਚ-ਪਾਸਟ ਅਤੇ ਫਲੈਗ ਮਾਰਚ ਕੀਤਾ ਗਿਆ। ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ, ਪ੍ਰੀਫੈਕਟ ਬੁਆਏ, ਪ੍ਰੀਫੈਕਟ ਗਰਲ, ਅਨੁਸ਼ਾਸਨ ਇੰਚਾਰਜ ਬੁਆਏ, ਅਨੁਸ਼ਾਸਨ ਇੰਚਾਰਜ ਗਰਲ ਅਤੇ ਖੇਡ ਕਪਤਾਨ ਸਮੇਤ ਚਾਰ ਹਾਊਸਾਂ ਆਜ਼ਾਦ, ਭਗਤ, ਸੁਭਾਸ਼, ਊਧਮ ਦੇ ਕਪਤਾਨ ਅਤੇ ਮੀਤ ਕਪਤਾਨ ਦੀ ਚੋਣ ਕਰਨ ਲਈ ਅੱਠਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਵੋਟਾਂ ਪਵਾਈਆਂ ਗਈਆਂ। ਵੋਟਾਂ ਦੌਰਾਨ ਵਿਦਿਆਰਥੀਆਂ ਨੇ ਅਸ਼ਮੀਤ (ਜਮਾਤ ਦਸਵੀਂ-ਏ) ਨੂੰ ਹੈੱਡ ਬੁਆਏ ਅਤੇ ਸਕੂਲ ਦੀ ਹੈੱਡ ਗਰਲ ਵਜੋਂ ਮਨਸੀਰਤ ਕੌਰ (ਜਮਾਤ ਦਸਵੀਂ-ਬੀ), ਪ੍ਰੀਫੈਕਟ ਬੁਆਏ ਅਤੇ ਗਰਲ ਹਰਜੋਤ ਸਿੰਘ ਬਰਾੜ (ਜਮਾਤ ਦਸਵੀਂ-ਏ) ਤੇ ਵਿਮਲਪ੍ਰੀਤ ਕੌਰ (ਜਮਾਤ ਦਸਵੀਂ-ਬੀ) ਅਨੁਸ਼ਾਸਨ ਇੰਚਾਰਜ ਬੁਆਏ ਅਤੇ ਗਰਲ ਹਰਸ਼ (ਜਮਾਤ ਦਸਵੀਂ-ਏ) ਅਤੇ ਅਵਨੀਤ ਕੌਰ (ਜਮਾਤ ਦਸਵੀਂ-ਏ), ਖੇਡਾਂ ਦੇ ਕਪਤਾਨ ਵਜੋਂ ਕਰਨਵੀਰ ਸਿੰਘ (ਜਮਾਤ ਦਸਵੀਂ-ਬੀ) ਅਤੇ ਸੁਖਮਨਜੋਤ ਕੌਰ (ਜਮਾਤ ਦਸਵੀਂ-ਬੀ) ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਆਜ਼ਾਦ, ਭਗਤ, ਸੁਭਾਸ਼, ਊਧਮ ਦੇ ਕ੍ਰਮਵਾਰ ਕਪਤਾਨ ਨੰਦਨੀ, ਅਵਨੂਰ ਕੌਰ, ਨਿਮਿਸ਼ ਕੁਮਾਰ, ਸਨਾਇਆ ਗਰਗ ਅਤੇ ਮੀਤ ਕਪਤਾਨ ਮੌਲਿਕ ਸੇਠੀ, ਗੁਰਸਾਹਿਬ ਸਿੰਘ, ਉਦੈ ਸਿੰਘ, ਜਸਕੀਰਤ ਸਿੰਘ ਬਰਾੜ ਚੁਣੇ ਗਏ। ਇਸ ਸਮੇਂ ਪ੍ਰਿੰਸੀਪਲ ਸ਼੍ਰੀਮਤੀ ਪ੍ਰਿੰਅਕਾ ਮਹਿਤਾ ਦੁਆਰਾ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੂੰ ਲੀਡਰਸ਼ਿਪ, ਏਕਤਾ, ਅਨੁਸ਼ਾਸਨ ਅਤੇ ਨੈਤਿਕਤਾ ਵਿੱਚ ਨਿਰਪੱਖ ਅਤੇ ਇਮਾਨਦਾਰ ਹੋਣ ਲਈ ਕਿਹਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।