ਦਸਮੇਸ਼ ਪਬਲਿਕ ਸਕੂਲ ’ਚ ਕਰਵਾਈ ਇਨਵੈਸਟੀਚਰ ਸੈਰੇਮਨੀ
ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਕਰਵਾਈ ਗਈ ਇਨਵੈਸਟੀਚਰ ਸੈਰੇਮਨੀ
Publish Date: Tue, 05 May 2026 04:14 PM (IST)
Updated Date: Wed, 06 May 2026 04:03 AM (IST)

ਅਮਨ ਗੁਲਾਟੀ, ਪੰਜਾਬੀ ਜਾਗਰਣ, ਬਰਗਾੜੀ : ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਅਜੇ ਸ਼ਰਮਾ ਦੀ ਅਗਵਾਈ ’ਚ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ। ਜਿਸ ਵਿੱਚ ਕਲਾਸ ਚੌਥੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਸਵੇਰ ਦੀ ਸਭਾ ਤੋਂ ਬਾਅਦ ਬੱਚਿਆਂ ਵੱਲੋਂ ਮਾਰਚ ਪਾਸ ਕੀਤਾ ਗਿਆ। ਬੱਚਿਆਂ ਵਿੱਚੋਂ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਹੈੱਡ ਬੋਆਏ ਅਰਸ਼ਪ੍ਰੀਤ ਸਿੰਘ ਅਤੇ ਹੈੱਡ ਗਰਲ ਸੁਖਮਨੀ ਕੌਰ ਚੁਣੇ ਗਏ। ਇਸ ਤੋਂ ਇਲਾਵਾ ਵਾਈਸ ਕੈਪਟਨ, ਸਪੋਰਟਸ ਕੈਪਟਨ, ਡਿਸਿਪਲਿਨ ਕੈਪਟਨ ਅਤੇ ਪਰਿਫੈਕਟ ਆਦਿ ਚੁਣੇ ਗਏ। ਸਕੂਲ ਦੇ ਵਾਈਸ ਪ੍ਰਿੰਸੀਪਲ ਕਮਲਜੀਤ ਢਿੱਲੋਂ ਵੱਲੋਂ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤੇ ਬੱਚਿਆਂ ਦੇ ਬੈਚ ਲਾਏ ਗਏ। ਬੱਚਿਆਂ ਵੱਲੋਂ ਆਪਣਾ ਕੰਮ ਲਗਨ ਅਤੇ ਇਮਾਨਦਾਰੀ ਨਾਲ ਕਰਨ, ਵਿੱਦਿਅਕ ਅਤੇ ਖੇਡ ਸਰਗਰਮੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਅਤੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ, ਸਕੂਲ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸੌਂਹ ਚੁੱਕੀ ਗਈ। ਸਕੂਲ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਨੇ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੌਂਪੇ ਗਏ ਅਹੁਦਿਆਂ ਪ੍ਰਤੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦੇ ਅੰਤ ਵਿੱਚ ਰਾਸ਼ਟਰ ਗਾਣ ਗਾਇਆ ਗਿਆ। ਇਸ ਸਮੇਂ ਸਕੂਲ ਕੋਆਰਡੀਨੇਟਰਜ਼ ਮੈਡਮ ਚੇਤਨਾ ਸ਼ਰਮਾ, ਅਨੀਤਾ ਰਾਣੀ, ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।