ਕੈਂਬਰਿਜ ਸਕੂਲ ’ਚ ਮਹਿਲਾ ਦਿਵਸ ਮਨਾਇਆ
ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ
Publish Date: Fri, 06 Mar 2026 04:19 PM (IST)
Updated Date: Sat, 07 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ ’ਤੇ ਸਥਿਤ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਪੁਰਸ਼ ਅਧਿਆਪਕਾਂ ਨੇ ਮਹਿਲਾ ਅਧਿਆਪਕਾਂ ਲਈ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ। ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਮੈਡਮ ਪੇਮਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਸਕੂਲ ਦੇ ਅਧਿਆਪਕ ਸ਼ਿੰਦਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਸਾਰਿਆਂ ਦਾ ਸਵਾਗਤ ਕੀਤਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ ਇਸ ਤੋਂ ਬਾਅਦ ਜੋਤੀ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੇ ਸਮੁੱਚੇ ਪੁਰਸ਼ ਅਧਿਆਪਕਾਂ ਨੇ ਮਿਲ ਕੇ ਵੱਖ ਵੱਖ ਖੇਡਾਂ ਆਯੋਜਿਤ ਕੀਤੀਆਂ। ਸਭ ਤੋਂ ਪਹਿਲਾਂ ਵੀਟੋ ਪਾਵਰ ਗੇਮ ਖਿਡਾਈ ਗਈ ਜਿਸ ਵਿਚ ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ, ਅੰਮ੍ਰਿਤ ਪਾਲ ਕੌਰ ਨੇ ਭਾਗ ਲਿਆ ਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਇਸ ਖੇਡ ਵਿਚ ਜੇਤੂ ਰਹੀ। ਡਿਸਪੋਜ਼ੇਬਲ ਚੁੱਕ ਕੇ ਡੱਬੇ ਵਿਚ ਇਕੱਠੇ ਕਰਨ ਦੀ ਖੇਡ ਵਿਚ ਅੰਮ੍ਰਿਤ ਪਾਲ ਕੌਰ ਅਤੇ ਅਮਨ ਗਿਰਧਰ ਜੇਤੂ ਰਹੇ । ਨਿਊਜ਼ ਪੇਪਰ ਡਾਂਸ ਖੇਡ ਵਿਚ ਸਵਰਨਜੀਤ ਮੈਡਮ ਅਤੇ ਮਮਤਾ ਮੈਡਮ ਜੇਤੂ ਰਹੇ ਜਿਗ ਜੈਗ ਖੇਡ ਵਿੱਚ ਮੈਡਮ ਅਮਨ ਸੰਧੂ ਜੇਤੂ ਰਹੀ। ਗਿਣਤੀ ਦੀ ਖੇਡ ਵਿੱਚ ਮੁਸਕਾਨ ਮੈਡਮ ਜੇਤੂ ਰਹੀ। ਸਾਰੇ ਅਧਿਆਪਕਾਂ ਨੇ ਵੱਖ ਵੱਖ ਖੇਡਾਂ ਦਾ ਪੂਰਾ ਆਨੰਦ ਮਾਣਿਆ ਸਕੂਲ ਦੀ ਅਧਿਆਪਕਾ ਨੀਰੂ ਗਰੋਵਰ ਨੇ ਇਸ ਮੌਕੇ ਆਪਣੀ ਕਵਿਤਾ ਪੇਸ਼ ਕੀਤੀ ।ਇਸ ਤੋਂ ਬਾਅਦ ਸਕੂਲ ਦੀ ਅਧਿਆਪਕਾ ਅੰਮ੍ਰਿਤਪਾਲ ਕੌਰ ਨੇ ਵੀ ਆਪਣੀ ਮਨਮੋਹਕ ਆਵਾਜ਼ ਵਿਚ ਗੀਤ ਪੇਸ਼ ਕੀਤਾ। ਸਾਰੇ ਅਧਿਆਪਕਾਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰ ਸਾਲ ਸਕੂਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਕੂਲ ਦੇ ਪੁਰਸ਼ ਅਧਿਆਪਕਾਂ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਸਕੂਲ ਵਿਚ ਅਧਿਆਪਕਾਂ ਲਈ ਵੱਖ-ਵੱਖ ਸਮੇਂ ’ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਅਧਿਆਪਕ ਪੜਾਉਣ ਦੇ ਨਾਲ ਨਾਲ ਤਨਾਅ ਮੁਕਤ ਹੋ ਕੇ ਆਪਣੀ ਡਿਊਟੀ ਕਰਨ। ਸਾਰੇ ਮਹਿਲਾ ਅਧਿਆਪਕਾਂ ਨੇ ਪੁਰਸ਼ ਅਧਿਆਪਕਾਂ ਨੂੰ ਇਸ ਦਿਨ ਨੂੰ ਆਯੋਜਿਤ ਕਰਨ ਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਿਹਾ।