ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਮਨਾਇਆ ਮਾਂ ਦਿਵਸ
ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਮਨਾਇਆ ਗਿਆ ਕੌਮਾਂਤਰੀ ਮਾਂ ਦਿਵਸ
Publish Date: Sun, 10 May 2026 03:36 PM (IST)
Updated Date: Mon, 11 May 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਮਾਂ ਦੇ ਪਿਆਰ, ਤਿਆਗ ਤੇ ਸਤਿਕਾਰ ਨੂੰ ਸਲਾਮ ਕਰਦਿਆਂ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਮਲਟੀਪਰਪਜ਼ ਹਾਲ ਵਿਖੇ ਵਿਦਿਆਰਥੀਆਂ ਨੇ ਮਾਂ ਦਿਵਸ ਮੌਕੇ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਨੰਨ੍ਹੇ ਬੱਚਿਆਂ ਨੇ ਗੀਤ , ਕਵਿਤਾਵਾਂ ਅਤੇ ਤੇ ਭਾਵੁਕ ਪੇਸ਼ਕਾਰੀਆਂ ਨਾਲ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਸਮਾਗਮ ਦਾ ਆਗਾਜ਼ ਪੁਸ਼ਪਿੰਦਰ ਕੌਰ ਦੀ ਕਵਿਤਾ ਨਾਲ ਹੋਇਆ । ਮੰਚ ਸੰਚਾਲਨ ਕੋਆਰਡੀਨੇਟਰ ਇਲਾਵਰ ਕੌਰ ਨੇ ਕੀਤਾ । ਸਕੂਲ ਵੱਲੋਂ ਬੱਚਿਆਂ ਦੀ 100 ਫੀਸਦੀ ਸ਼ਮੂਲੀਅਤ ਯਕੀਨੀ ਬਣਾਈ ਗਈ, ਜਿਸ ਨਾਲ ਹਰ ਬੱਚੇ ਨੂੰ ਮੰਚ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਤੇ ਸਮਾਗਮ ਹੋਰ ਵੀ ਪ੍ਰਭਾਵਸ਼ਾਲੀ ਬਣਿਆ। ਅਜਿਹਾ ਉਪਰਾਲਾ ਬੱਚਿਆ ਦੀ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਗੁਰੂ ਨਾਨਕ ਮਿਸ਼ਨ ਸਕੂਲ ਦੀ ਖਾਸੀਅਤ ਹੈ।ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਸੰਬੋਧਨ ਕਰਦਿ ਕਿਹਾ ਕਿ ਮਾਂ ਦਾ ਸਤਿਕਾਰ ਹਰ ਬੱਚੇ ਦਾ ਧਰਮ ਹੈ। ਅਜਿਹੇ ਸਮਾਗਮ ਬੱਚਿਆਂ ਵਿੱਚ ਸੰਸਕਾਰਾਂ ਦਾ ਬੀਜ ਬੀਜਦੇ ਹਨ। ਉਹਨਾਂ ਕਿਹਾ ਕਿ ਮਾਂ ਦੀ ਕੁਰਬਾਨੀ ਨੂੰ ਸ਼ਬਦਾਂ ਵਿੱਚ ਬੰਨ੍ਹਣਾ ਨਾਮੁਮਕਿਨ ਹੈ। ਬੱਚਿਆਂ ਤੇ ਅਧਿਆਪਕਾਂ ਦੀ ਮਿਹਨਤ ਸ਼ਲਾਘਾਯੋਗ ਹੈ। ਵਿਦਿਆਰਥੀਆਂ ਨੇ ਪੇਪਰ ਰੀਡਿੰਗ ਕਰਦਿਆਂ ਦੱਸਿਆ ਕਿ ਅਸੀਂ ਚਾਹੇ ਕਿੰਨੇ ਵੀ ਵੱਡੇ ਹੋ ਜਾਈਏ ਮਾਂ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਹਾਂ , ਸਕੂਲ ਦੀਆਂ ਵਿਦਿਆਰਥੀਆਂ ਹਰਗੁਣ ਕੌਰ, ਨਿਹਾਰਿਕਾ ਜੈਨ, ਮਨਿੰਦਰ ਸਿੰਘ, ਸਿਮਰ, ਨੈਨਾ, ਹੇਮਾਕਸ਼ੀ, ਰਾਸ਼ੀ, ਹਰਸ਼ਿਤਾ, ਸ਼ਾਇਨਾ, ਮਯੰਕ, ਨਵਜੋਤ ਕੌਰ, ਅਲੀਸ਼ਾ, ਰੀਤਿਕਾ, ਪ੍ਰਭਲੀਨ ਕੌਰ, ਸਮਰੀਤ ਕੌਰ, ਪੁਸ਼ਪਿੰਦਰ ਕੌਰ, ਅੰਕਿਤਾ ਰਾਣੀ, ਪ੍ਰਾਚੀ, ਇੰਦਰਵੀਰ ਸਿੰਘ, ਰਾਜ ਕਮਲ, ਯੁਵਰਾਜ ਸਿੰਘ, ਨਿਸ਼ਾ ਨੇ ਮਾਤਾ ਪਿਤਾ ਦੇ ਪਿਆਰ ਨੂੰ ਆਪਣੇ ਸ਼ਬਦਾਂ ਰਾਹੀੰ ਬਿਆਨ ਕੀਤਾ। ਪ੍ਰਿੰਸੀਪਲ ਸਾਹਿਬ ਵੱਲੋਂ ਭਾਸ਼ਣ ਚ ਵਿਦਿਆਰਥੀਆਂ ਨੂੰ ਮਾਂ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਮਾਂ ਦਿਵਸ ਕੇਵਲ ਇੱਕ ਦਿਨ ਦੇ ਲਈ ਹੀ ਨਹੀਂ ਸਗੋਂ ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।