ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
Publish Date: Sat, 21 Feb 2026 05:49 PM (IST)
Updated Date: Sat, 21 Feb 2026 05:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਖੇ ਪ੍ਰੋਗਰਾਮ ਸਹਾਇਕ ਪ੍ਰੋਫੈਸਰ ਡਾ. ਵੀਰਪਾਲ ਕੌਰ ਦੀ ਅਗਵਾਈ ਹੇਠ ਬੀਏ ਐਲਐਲਬੀ (ਆਨਰਜ਼) ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਸਾਨੂੰ ਇਸਤੋਂ ਕਦੇ ਵੀ ਦੂਰ ਨਹੀਂ ਜਾਣਾ ਚਾਹੀਦਾ ਵਿਸ਼ੇ ’ਤੇ ਇੱਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਬਲਜਿੰਦਰ ਕੌਰ ਨੇ ਪਹਿਲਾ ਅਤੇ ਸੀਮਾ ਦੇਵੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਪਣੇ ਭਾਸ਼ਣ ਦੌਰਾਨ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਦੇ ਹਰ ਅੱਖਰ ਦਾ ਸਾਡੇ ਸੱਭਿਆਚਾਰ ਵਿੱਚ ਇੱਕ ਪ੍ਰਮੁੱਖ ਸਥਾਨ ਹੈ ਜਦੋਂਕਿ ਸੀਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਾਬੀ ਭਾਸ਼ਾ ਸਾਨੂੰ ਹਰ ਖੇਤਰ ਵਿੱਚ ਆਤਮਵਿਸ਼ਵਾਸੀ ਬਣਾਉਂਦੀ ਹੈ ਅਤੇ ਸਾਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਦੀ ਆਗਿਆ ਦਿੰਦੀ ਹੈ। ਇਸ ਮੌਕੇ ਪ੍ਰਿੰ. ਡਾ. ਆਰ.ਪੀ. ਵਰਮਾ ਨੇ ਕਿਹਾ ਕਿ ਸਾਡੀ ਮਾਂ ਬੋਲੀ ਨੇ ਸਾਡੀ ਜ਼ਿੰਦਗੀ ਵਿੱਚ ਓਨਾ ਹੀ ਯੋਗਦਾਨ ਪਾਇਆ ਹੈ ਜਿੰਨਾ ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ। ਸਮਾਰੋਹ ਵਿਚ ਉਚੇਚੇ ਤੌਰ ਤੇ ਪੁੱਜੇ ਕੈਂਪਸ ਡਾਇਰੈਕਟਰ ਕਰਨਲ ਸੁਧਾਂਸ਼ੂ ਆਰੀਆ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਵੀ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸੰਬੰਧੀ ਆਪਣੇ ਵਿਚਾਰ ਹਾਜਰੀਨ ਨਾਲ ਸਾਂਝਾ ਕੀਤੇ। ਸਮਾਰੋਹ ਦੌਰਾਨ ਸਹਾਇਕ ਪ੍ਰੋਫੈਸਰ ਮਿੱਕੀ ਗੁਪਤਾ ਅਤੇ ਡਾ. ਵੀਰਪਾਲ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਸ਼ੀ ਰਾਠੌਰ ਅਤੇ ਲਵਦੀਪ ਕੌਰ ਵੱਲੋਂ ਨਿਭਾਈ ਗਈ ਜਦੋਂਕਿ ਵੰਸ਼ਿਕਾ, ਲਵਪ੍ਰੀਤ ਕੌਰ, ਬਲਜਿੰਦਰ ਕੌਰ, ਅਕਸ਼ਿਤਾ, ਸੀਮਾ ਦੇਵੀ, ਕਿਰਨ ਵੀਰ ਕੌਰ, ਰਣਦੀਪ ਸਿੰਘ, ਸਾਹਿਲ ਕੁਮਾਰ ਅਤੇ ਰਮਨਪ੍ਰੀਤ ਕੌਰ ਨੇ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਸਹਾਇਕ ਪ੍ਰੋਫੈਸਰ ਸ਼ਾਲਿਨੀ, ਵਿਦੁਸ਼ੀ ਗਰਗ, ਪੂਨਮ ਰਾਣੀ, ਮਧੂਬਾਲਾ, ਰਿਤੂ ਮੈਡਮ, ਨਿਕਿਤਾ, ਸੰਤੋਸ਼ ਅਤੇ ਪ੍ਰਕਾਸ਼ ਕੌਰ ਮੌਜੂਦ ਸਨ।