ਐੱਸਐੱਫਸੀ ਸਕੂਲ ਵਿਖੇ ਕੌਮਾਂਤਰੀ ਨਾਚ ਦਿਵਸ ਮਨਾਇਆ
ਸੀਬੀਐੱਸਈ ਬੋਰਡ ਤੋਂ ਮਾਨਤਾ
Publish Date: Thu, 30 Apr 2026 03:44 PM (IST)
Updated Date: Fri, 01 May 2026 04:02 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸੀਬੀਐੱਸਈ ਬੋਰਡ ਤੋਂ ਮਾਨਤਾ ਪ੍ਰਾਪਤ ਐੱਸਐੱਫਸੀ ਪਬਲਿਕ ਸਕੂਲ ਵਿਚ ਅੰਤਰ ਰਾਸ਼ਟਰੀ ਨਾਚ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਾਚ ਕਿਰਿਆਵਾਂ ਵਿਚ ਭਾਗ ਲਿਆ ਗਿਆ। ਇਸ ਦੌਰਾਨ ਐੱਚਐੱਮ ਸਰੀਤਾ ਅਰੋੜਾ ਨੇ ਬੱਚਿਆਂ ਨੂੰ ਕੱਥਕ ਸਬੰਧੀ ਦੱਸਿਆ ਤੇ ਕਿਹਾ ਕਿ ਸੰਸਕ੍ਰਿਤਕ ਨਾਚ ਸਾਡੀ ਕਲਾ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਸ ਮੌਕੇ ਸੀਡੀਐੱਮ ਅਭਿਸ਼ੇਕ ਜਿੰਦਲ ਤੇ ਸ਼ੀਨਮ ਜਿੰਦਲ ਨੇ ਕਿਹਾ ਕਿ ਨਾਚ ਕਲਾ ਸਾਡੇ ਸਰੀਰ ਨੂੰ ਵੀ ਤੰਦਰੁਸਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਰਿਆਵਾਂ ਬੱਚਿਆਂ ਨੂੰ ਆਤਮ ਵਿਸ਼ਵਾਸ ਨੂੰ ਵਧਾਉਂਦੀਆਂ ਹਨ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਤੇ ਬੱਚੇ ਹਾਜ਼ਰ ਸਨ।