ਡਾਕਟਰ ਕਲਾਮ ਸਕੂਲ ’ਚ ਡਾਂਸ ਦਿਵਸ ਮਨਾਇਆ
ਇਲਾਕੇ ਦੀ ਨਾਮਵਾਰ ਸਥਾਨਕ
Publish Date: Wed, 29 Apr 2026 04:18 PM (IST)
Updated Date: Thu, 30 Apr 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ : ਨਿਹਾਲ ਸਿੰਘ ਵਾਲਾ:ਇਲਾਕੇ ਦੀ ਨਾਮਵਾਰ ਸਥਾਨਕ ਸੰਸਥਾ ਡਾਕਟਰ ਕਲਾਮ ਇੰਟਰਨੈਸ਼ਨਲ ਸਕੂਲ ਮਾਣੂੰਕੇ ਵਿਖੇ ਅੰਤਰਰਾਸ਼ਟਰੀ ਡਾਂਸ ਜਾਂ ਨ੍ਰਿਤ ਦਿਵਸ ਬੜੇ ਹੀ ਉਤਸ਼ਾਹ ਪੂਵਰਕ ਮਨਾਇਆ ਗਿਆ। ਇਸ ਦਿਵਸ ਦੇ ਸੰਬੰਧ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਰੰਗਾਂ ਰੰਗ ਪ੍ਰੋਗਰਾਮ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਵਿਸ਼ੇਸ਼ ਦਿਵਸ ਉੱਪਰ ਵਿਦਿਆਰਥੀਆਂ ਨੇ ਅਲੱਗ ਅਲੱਗ ਪ੍ਰਕਾਰ ਦੇ ਡਾਂਸ ਜਾਂ ਨ੍ਰਿਤ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸ਼ਰਮਾ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਦਿਨ ਦੁਨੀਆਂ ਭਰ ਵਿਚ 29 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਦਾ ਸਾਡੇ ਜੀਵਨ ਵਿਚ ਖ਼ਾਸ ਮਹੱਤਵ ਹੈ। ਇਸ ਦਿਵਸ ਰਾਹੀਂ ਸਾਨੂੰ ਨ੍ਰਿਤ ਕਲਾ ਭਾਵ ਨਾਚ ਕਲਾ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਨਾਲ ਅਸੀਂ ਬਿਨ੍ਹਾਂ ਬੋਲਿਆਂ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰ ਸਕਦੇ ਹਾਂ। ਪ੍ਰਿੰਸੀਪਲ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਇਕ ਮਨੋਰੰਜਨ ਅਤੇ ਯੋਗਾ ਦਾ ਉੱਤਮ ਸਾਧਨ ਹੈ ਜਿਸ ਰਾਹੀਂ ਅਸੀਂ ਨੱਚ ਗਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕਦੇ ਹਾਂ। ਅੰਤਰਰਾਸ਼ਟਰੀ ਨ੍ਰਿਤ ਦਿਵਸ ਜਾਂ ਡਾਂਸ ਦਿਵਸ ਆਪਣੀ ਯਾਦਗਾਰੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।