ਅੰਤਰ ਹਾਊਸ ਨਾਟਕੀ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ
ਅੰਤਰ ਹਾਊਸ ਨਾਟਕੀ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ
Publish Date: Fri, 01 May 2026 04:35 PM (IST)
Updated Date: Fri, 01 May 2026 04:38 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇੱਕ ਅੰਤਰ-ਹਾਊਸ ਨਾਟਕੀ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਐਕਟੀਵਿਟੀ ਇੰਚਾਰਜ ਮਨਦੀਪ ਕੌਰ ਸੋਢੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਅੰਤਰ-ਹਾਊਸ ਮੁਕਾਬਲੇ ’ਚ ਸਕੂਲ ਦੇ ਸੰਤ ਕਬੀਰ ਹਾਊਸ, ਦਯਾਨੰਦ ਹਾਊਸ, ਗੁਰੂ ਨਾਨਕ ਹਾਊਸ ਤੇ ਗੌਤਮ ਬੁੱਧ ਹਾਊਸ ਦੀਆਂ 20 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ, ਸਰੀਰਕ, ਬੌਧਿਕ ਤੇ ਨੈਤਿਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ ਜਿਸ ਨਾਲ ਉਹ ਕਲਾਤਮਕ ਤੇ ਭਾਸ਼ਾਈ ਹੁਨਰਾਂ ’ਚ ਮੁਹਾਰਤ ਹਾਸਲ ਕਰ ਸਕਦੇ ਹਨ, ਜਿਸ ਨਾਲ ਉਹ ਭਵਿੱਖ ’ਚ ਇੱਕ ਸਿਹਤਮੰਦ, ਮਜ਼ਬੂਤ ਤੇ ਸ਼ਕਤੀਸ਼ਾਲੀ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ। ਨਾਟਕੀ ਕਹਾਣੀ ਸੁਣਾਉਣ ਦੀ ਇੱਕ ਵਿਧਾ ਹੈ ਜੋ ਨਾ ਸਿਰਫ਼ ਪੜ੍ਹੀ ਜਾਂ ਸੁਣੀ ਜਾਂਦੀ ਹੈ, ਸਗੋਂ ਸਟੇਜ ਤੇ ਪਾਤਰਾਂ ਦੇ ਸੰਵਾਦ ਤੇ ਅਦਾਕਾਰੀ ਰਾਹੀਂ ਵੀ ਦੇਖੀ ਜਾਂਦੀ ਹੈ। ਇਹ ਦਰਸ਼ਕਾਂ ਸਾਹਮਣੇ ਟਕਰਾਅ, ਤਣਾਅ ਤੇ ਭਾਵਨਾਵਾਂ ਨੂੰ ਸਪਸ਼ਟ ਰੂਪ ’ਚ ਪੇਸ਼ ਕਰਦਾ ਹੈ। ਇਸ ਲਈ ਵਿਦਿਆਰਥੀ, ਮਾਪੇ ਤੇ ਅਧਿਆਪਕ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਤੇ ਅਧਿਆਪਕ ਮੌਜੂਦ ਸਨ।