ਪੀਟੀਈ ਟੈਸਟ ਤੇ ਸਟੱਡੀ ਵੀਜ਼ਾ ਸਬੰਧੀ ਜਾਣਕਾਰੀ ਸਾਂਝੀ ਕੀਤੀ
ਪੀਟੀਈ ਟੈਸਟ ਤੇ ਸਟੱਡੀ ਵੀਜ਼ਾ ਸਬੰਧੀ ਜਾਣਕਾਰੀ ਸਾਂਝੀ ਕੀਤੀ
Publish Date: Fri, 08 May 2026 04:33 PM (IST)
Updated Date: Fri, 08 May 2026 04:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪੀਅਰਸਨ ਦੇ ਏਰੀਆ ਸੇਲਜ ਮੈਨੇਜਰ ਨਰਿੰਦਰ ਸਿੰਘ ਨੇ ਅੱਜ ਭੱਠੀ ਵਾਲਾ ਮੌੜ ਸਥਿਤ ਦਾ ਕੈਨੇਡੀਅਨਜ਼ ਦਾ ਦੌਰਾ ਕੀਤਾ ਅਤੇ ਹਾਜਰ ਵਿਦਿਅਰਥੀਆਂ ਤੇ ਲੋਕਾਂ ਨਾਲ ਪੀਟੀਈ ਟੈਸਟ ਅਤੇ ਸਟਡੀ ਵੀਜ਼ਾ ਸੰਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਨੇਡੀਅਨਜ਼ ਇਮੀਗ੍ਰੇਸ਼ਨ ਨੇ ਆਪਣੀ ਇਮਾਨਦਾਰੀ, ਮਿਹਨਤ ਅਤੇ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇਣ ਕਾਰਨ ਇਲਾਕੇ ’ਚ ਚੰਗਾ ਨਾਮ ਕਮਾਇਆ ਹੈ। ਇਸ ਮੌਕੇ ਦੀ ਕੈਨੇਡੀਅਨਜ ਦੇ ਰਾਜੀਵ ਗਿਲੋਤਹਰਾ ਅਤੇ ਮੈਡਮ ਰੀਨਾ ਗਿਲਹੋਰਤਾ ਨੇ ਨਰਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਸੁਮਨ ਰਾਣੀ, ਪ੍ਰਿਯੰਕਾ ਰਾਣੀ, ਲਖਵੀਰ ਸਿੰਘ, ਦੀਕਸ਼ਾ, ਮੁਸਕਾਨ, ਰਵਨੀਤ, ਰੀਤੂ, ਸੁਖਮਨ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਰਾਣੀ, ਰੇਨੂੰ ਬਾਲਾ, ਸੁਖਜੀਤ ਕੌਰ ਅਤੇ ਅਮਰੀਕ ਸਿੰਘ ਆਦਿ ਵੀ ਮੌਜੂਦ ਸਨ।