ਡੇਂਗੂ ਦੇ ਲੱਛਣਾਂ ਬਾਰੇ ਦਿੱਤੀ ਜਾਣਕਾਰੀ
ਗਿੱਦੜਬਾਹਾ ਦੇ ਪ੍ਰਸਿੱਧ ਡਾ. ਬਲੇਸ਼ ਬਾਂਸਲ ਨੇ ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਕਿ ਡੇਂਗੂ ਹੋਣ ਤੇ ਇਕਦਮ ਤੇਜ਼ ਬੁਖਾਰ, ਮੱਥੇ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਸੁਆਦ ਤੇ ਭੁੱਖ ਦਾ ਖਾਤਮਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਹਨ। ਡਾ. ਬਾਂਸਲ ਨੇ ਦੱਸਿਆ ਕਿ ਡੇਂਗੂ ਵਾਇਰਲ ਬੁਖਾਰ ਹੈ। ਇਹ ਐਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ।
Publish Date: Sat, 17 Jul 2021 04:13 PM (IST)
Updated Date: Sat, 17 Jul 2021 04:13 PM (IST)
ਰਾਜੀਵ ਬਾਂਸਲ, ਗਿੱਦੜਬਾਹਾ : ਗਿੱਦੜਬਾਹਾ ਦੇ ਪ੍ਰਸਿੱਧ ਡਾ. ਬਲੇਸ਼ ਬਾਂਸਲ ਨੇ ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਕਿ ਡੇਂਗੂ ਹੋਣ ਤੇ ਇਕਦਮ ਤੇਜ਼ ਬੁਖਾਰ, ਮੱਥੇ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਸੁਆਦ ਤੇ ਭੁੱਖ ਦਾ ਖਾਤਮਾ, ਜੀਅ ਕੱਚਾ ਹੋਣਾ ਅਤੇ ਉਲਟੀ ਆਉਣਾ ਆਦਿ ਹਨ। ਡਾ. ਬਾਂਸਲ ਨੇ ਦੱਸਿਆ ਕਿ ਡੇਂਗੂ ਵਾਇਰਲ ਬੁਖਾਰ ਹੈ। ਇਹ ਐਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਆਮ ਤੌਰ ਤੇ ਦਿਨ ਦੇ ਟਾਈਮ ਹੀ ਕੱਢਦਾ ਹੈ ਤੇ ਕਈ ਵਾਰ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਡੇਂਗੂ ਤੋਂ ਬਚਣ ਲਈ ਹਰ ਹਫਤੇ ਕੂਲਰ ਸਾਫ ਕਰੋ, ਘਰ 'ਚ ਕੀੜੇਮਾਰ ਦਵਾਈਆਂ ਦਾ ਿਛੜਕਾਅ ਕਰੋ, ਪੂਰੀ ਬਾਂਹ ਵਾਲੇ ਕੱਪੜੇ ਪਾਓ, ਰਾਤ ਦੇ ਟਾਈਮ ਮੱਛਰਦਾਨੀ ਦਾ ਪ੍ਰਯੋਗ ਕਰੋ। ਡਾ. ਬਾਂਸਲ ਨੇ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਡੇਂਗੂ ਦੇ ਬੁਖਾਰ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਇਸ ਦੀ ਜਾਂਚ ਸਰਕਾਰੀ ਹਸਪਤਾਲ 'ਚ ਕਰਵਾ ਸਕਦਾ ਹੈ।