ਕਮਰਸ਼ੀਅਲ ਗੈਸ ਸਿਲੰਡਰਾਂ ਦੇ ਰੇਟ ਵਧਾਉਣਾ ਕੇਂਦਰ ਸਰਾਸਰ ਦਾ ਧੱਕਾ : ਦੌਲਤਪੁਰਾ
ਕਮਰਸ਼ੀਅਲ ਗੈਸ ਸਲਿੰਡਰਾਂ ਦੇ ਰੇਟ
Publish Date: Sun, 03 May 2026 03:53 PM (IST)
Updated Date: Mon, 04 May 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਕਮਰਸ਼ੀਅਲ ਗੈਸ ਸਲਿੰਡਰਾਂ ਦੇ ਰੇਟ ਵਧਾਉਣਾ ਦੇਸ਼ ਦੇ ਛੋਟੇ ਕਾਰੋਬਾਰੀਆਂ ਨਾਲ ਕੇਂਦਰ ਦਾ ਸਰਾਸਰ ਧੱਕਾ ਹੈ ਕਿਉਂਕਿ ਆਉਣ ਵਾਲੇ ਦਿਨਾਂ ’ਚ ਪੈਟਰੋਲ ਡੀਜ਼ਲ ਘਰੇਲੂ ਗੈਸ ਵਧਾਉਣ ਦੇ ਚਰਚੇ ਲੋਕਾ ਵਿਚ ਬਹੁਤ ਸੁਣਦੀ ਦਿੰਦੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਦੇ ਕਈ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਸਨ, ਚੋਣਾਂ ਨੇਪਰੇ ਚਾੜ੍ਹਨ ਤੋਂ ਬਾਅਦ ਭਾਰਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਦੇਸ਼ ਦੇ ਲੋਕਾਂ ’ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਕਮਰਸ਼ੀਅਲ ਸਿਲੰਡਰਾਂ ਦੇ ਰੇਟ ਵਧਾ ਕੇ ਭਾਰਤ ਦੇ ਛੋਟੇ ਕਾਰੋਬਾਰੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਤੋਂ ਕਹਿੰਦੀ ਆ ਰਹੀ ਹੈ ਕਿ ਅਸੀਂ ਮਹਿੰਗਾਈ ਘੱਟ ਕਰਾਂਗੇ ਪਰ ਸਰਕਾਰ ਮਹਿੰਗਾਈ ਘੱਟ ਕਰਨ ’ਚ ਕੋਹਾਂ ਦੂਰ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਬਣਾਈ ਰੱਖਣ ਤੋਂ ਇਲਾਵਾ ਸੰਭਵ ਤੌਰ ਤੇ ਵੱਖ ਵੱਖ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਕਾਰਨ ਸਰਕਾਰ ਨੇ ਬਹੁਤ ਘੱਟ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਇਕ ਤਮਾਸ਼ਬੀਨ ਬਣੀ ਹੋਈ ਹੈ ਅਤੇ ਘਟਨਾਵਾਂ ਨੂੰ ਵਾਪਰਦੈ ਦੇਖ ਰਹੀ ਹੈ। ਬੀਕੇਯੂ ਲੱਖੋਵਾਲ ਦੇ ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਵੱਲੋਂ ਸਾਉਣੀ ਦੀ ਫਸਲ ਲਈ ਹੱਦ ਕਰਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਇਸ ਵਾਰ ਸਰਕਾਰ ਨੇ ਕਰਜ਼ੇ ਦੀ ਹੱਦ ਵਧਾ ਦਿੱਤੀ ਹੈ ਇਹ ਲਿਮਿਟ 7 ਸਾਲਾਂ ਬਾਅਦ ਵਧੀ ਹੈ, ਝੋਨੇ ਵਾਸਤੇ ਜਿਹੜਾ ਕਰਜਾ 25440 ਰੁਪਏ ਮਿਲਦਾ ਸੀ, ਉਹ ਇਸ ਵਾਰ 39000 ਕਰ ਦਿੱਤਾ ਹੈ ਜਿਸ ’ਚੋਂ 23000 ਰੁਪਏ ਨਕਦ ਅਤੇ ਬਾਕੀ 16,000 ਰੁਪਏ ਦੀ ਖਾਦ ਵਗੈਰਾ ਸੁਸਾਇਟੀ ’ਚੋਂ ਮਿਲੇਗੀ। ਪਰ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਵਧਿਆ ਹੋਇਆ ਹੱਦ ਕਰਜ਼ਾ ਲਾਗੂ ਕਰਨ ਲਈ ਜੋਰ ਪਾਇਆ ਤਾਂ ਉਹ ਹੜਤਾਲ ’ਤੇ ਚਲੇ ਜਾਣਗੇ। ਉਨ੍ਹਾਂ ਨੇ ਪਹਿਲਾਂ ਦੋ ਮਈ ਨੂੰ ਦੋ ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ ਸੀ ਅਤੇ ਹੁਣ 6 ਮਈ ਨੂੰ ਦੋ ਘੰਟੇ ਦੀ ਹੜਤਾਲ ਦਾ ਨੋਟਿਸ ਦਿੱਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਨੋਟਿਸ ਵਿਚ ਇਹੋ ਹੀ ਲਿਖਿਆ ਹੈ ਕਿ ਨਾਬਾਰਡ ਵੱਲੋਂ ਕਰਜ਼ੇ ਦੀ ਲਿਮਿਟ ਘਟਾਉਣ ਕਾਰਨ ਬੈਂਕ ਦੀ ਸਥਿਤੀ ਖ਼ਰਾਬ ਹੈ, ਇਸ ਲਈ ਵਧਿਆ ਹੋਇਆ ਹੱਦ ਕਰਜਾ ਲਾਗੂ ਨਹੀਂ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਵਧਿਆ ਹੱਦ ਕਰਜਾ ਲਾਗੂ ਕਰਨ ਲਈ ਜ਼ੋਰ ਪਾਇਆ ਤਾਂ ਉਹ ਪੜਤਾਲ ’ਤੇ ਚਲੇ ਜਾਣਗੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਵਿਚ ਹੱਦ ਕਰਜ਼ਾ ਨਾ ਮਿਲਣ ਤੋਂ ਕਾਫ਼ੀ ਬੇਚੈਨੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਸਰਕਾਰ ਕਿਸਾਨ ਦਾ ਇਹ ਬਣਦਾ ਹੱਕ ਨਹੀਂ ਦੇਵੇਗੀ ਤਾਂ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।