ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਸਮਾਗਮ 15 ਨੂੰ
ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ
Publish Date: Sun, 10 May 2026 03:27 PM (IST)
Updated Date: Mon, 11 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੋਗਾ ਵਿਖੇ ਕੌਮੀ ਜਰਨੈਲ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303 ਵੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਜੀਵਨ ਤੇ ਕੁਰਬਾਨੀ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਵੱਲੋਂ ਰਾਜਾ ਸਿੰਘ ਭਾਰਤਵਾਲੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠ 15 ਮਈ ਨੂੰ ਵਿਸ਼ਵਕਰਮਾ ਭਵਨ ਵਿਖੇ ਸ਼ਰਧਾ ਪੂਰਵਿਕ ਮਨਾਇਆ ਜਾਵੇਗਾ। ਸੰਗਰਾਂਦ ਦੇ ਪਵਿੱਤਰ ਦਿਹਾੜੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ ਦਿਵਾਨ ਸਜਾਏ ਜਾਣਗੇ। ਇਸ ਮੌਕੇ ਭਾਈ ਪਰਮਜੀਤ ਸਿੰਘ ਦਾ ਕੀਰਤਨ ਜੱਥੇ ਵੱਲੋੰ ਮਨੋਹਰ ਕੀਰਤਨ ਅਤੇ ਭਾਈ ਭੁਪਿੰਦਰ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਵੱਲੋੰ ਵਾਰਾਂ ਪੇਸ ਕੀਤੀਆਂ ਜਾਣਗੀਆਂ। ਇਸ ਸਬੰਧ ਵਿਚ ਵਿਸ਼ਵਕਰਮਾ ਭਵਨ ਵਿਖੇ ਰਾਜਾ ਸਿੰਘ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦੇ ਪ੍ਰਬੰਧ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਮੈਂਬਰਾਂ ਵੱਲੋਂ ਸੱਦਾ ਪੱਤਰ ਜਾਰੀ ਕੀਤਾ ਗਿਆ ਤੇ ਵੰਡਣ ਲਈ ਮੈਂਬਰਾਂ ਦੀਆਂ ਡਿਉਟੀਆਂ ਲਗਾਈਆਂ ਲਗਾਈਆਂ ਗਈਆਂ। ਮੀਟਿੰਗ ਵਿਚ ਸੋਹਣ ਸਿੰਘ ਸੱਗੂ ਸਰਪ੍ਰਸਤ, ਚਮਕੌਰ ਸਿੰਘ ਝੰਡੇਆਣਾ, ਪਿ੍ਤਪਾਲ ਸਿੰਘ ਓਕਾਰ ਵਾਲੇ, ਗੁਰਦਰਸਨ ਸਿੰਘ ਸਾਰੇ ਸਾਬਕਾ ਪ੍ਰਧਾਨ ਤੇ ਮੈਂਬਰ, ਗਿਆਨ ਸਿੰਘ ਸਾਬਕਾ ਡੀਪੀਆਰਓ, ਚਰਨਜੀਤ ਸਿੰਘ ਥੰਮਣਵਾਲਾ, ਗੁਰਪ੍ਰੀਤਮ ਸਿੰਘ ਚੀਮਾ, ਜੋਗਿੰਦਰ ਸਿੰਘ ਕੋਕਰੀਵਾਲੇ, ਮੱਖਣ ਸਿੰਘ ਪ੍ਰਧਾਨ, ਬਚਿੱਤਰ ਸਿੰਘ ਕਲਸੀ, ਇੰਜ ਪ੍ਰੀਤਮ ਸਿੰਘ, ਸ਼ਰਨਜੀਤ ਸਿੰਘ ਜੰਡੂ, ਸਤਨਾਮ ਸਿੰਘ ਪਨੇਸਰ, ਪਰਮਜੀਤ ਸਿੰਘ ਬਿੱਟੂ, ਸੁਖਮੰਦਰ ਸਿੰਘ ਕਲਸੀ, ਹਿੰਮਤ ਸਿੰਘ, ਇੰਦਰਜੀਤ ਸਿੰਘ ਜੰਡੂ, ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ, ਨਛੱਤਰ ਸਿੰਘ, ਮਲਕੀਅਤ ਸਿੰਘ ਤੇ ਰਣਯੋਧ ਸਿੰਘ ਮੈਂਬਰ ਸਾਮਲ ਸਨ।