ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਕਸਬਾ ਅਜੀਤਵਾਲ ਦੇ ਮੁੱਖ ਮਾਰਗ
Publish Date: Mon, 06 Oct 2025 05:46 PM (IST)
Updated Date: Tue, 07 Oct 2025 04:05 AM (IST)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਆਜ਼ਾਦ ਗਰੁੱਪ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਕਸਬਾ ਅਜੀਤਵਾਲ ਦੇ ਮੁੱਖ ਮਾਰਗ ਵਾਲੇ ਪੁਲ ਦੇ ਥੱਲੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰ ਨੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਹਾਰਾ ਕੀਤਾ। ਇਸ ਸਮੇਂ ਜਾਣਕਾਰੀ ਦਿੰਦੇ ਬਲਾਕ ਖਜਾਨਚੀ ਗੁਰਦੀਪ ਸਿੰਘ ਧੂੜਕੋਟ ਨੇ ਦੱਸਿਆ ਕਿ ਬਲਾਕ ਕਮੇਟੀਆਂ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅਜੀਤਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ (ਏਕਤਾ) ਆਜ਼ਾਦ ਵੱਲੋਂ ਸਾਂਝੇ ਤੌਰ ਤੇ ਪੰਜਾਬ ਤੇ ਕੇਂਦਰ ਸਰਕਾਰ ਦੀ ਅਰਥੀ ਸੜਕੇ ਜੋਰਦਾਰ ਨਾਅਰੇਬਾਜੀ ਕੀਤੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਆਜ਼ਾਦ ਦੇ ਸੁਬਾਈ ਆਗੂ ਲਖਬੀਰ ਸਿੰਘ ਦੌਧਰ, ਬਲਜਿੰਦਰ ਸਿੰਘ ਕਿਸ਼ਨਪੁਰਾ, ਸੁਖਜੀਤ ਸਿੰਘ, ਕਰਮਜੀਤ ਸਿੰਘ, ਸੋਮਾ ਦੌਧਰ, ਗੁਰਦੀਪ ਸਿੰਘ ਮੀਨੀਆ,ਗੋਪੀ ਮਿਨੀਆ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ,ਨਾਇਬ ਸਿੰਘ , ਕਰਮਜੀਤ ਸਿੰਘ ਫ਼ੌਜੀ, ਸੁਰਜੀਤ ਸਿੰਘ ਦਿਓਲ, ਸੁਖਦੀਪ ਸਿੰਘ ਦਿਓਲ, ਸਤਿਨਾਮ ਸਿੰਘ ਬਾਬਾ ਢੁਡੀਕੇ, ਗੋਲੂ ਢੁੱਡੀਕੇ, ਬਿਟੂ ਢੁੱਡੀਕੇ ਅਤੇ ਕਾਮਰੇਡ ਚਰਨ ਸਿੰਘ ਗਾਲਬ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਲਿਆਂਦੇ ਗਏ ਹੜਾਂ ਕਾਰਨ, ਸਾਡਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੋਇਆ ਹੈ । ਫਸਲਾਂ ਬਰਬਾਦ ਹੋ ਗਈਆਂ ਹਨ। ਸਰਕਾਰਾਂ ਵੱਲੋਂ ਅਖਬਾਰਾਂ ਵਿਚ ਦਿੱਤੇ ਬਿਆਨਾਂ ਤੋਂ ਬਿਨਾਂ ਸਾਡੇ ਕੁਝ ਪੱਲੇ ਨਹੀਂ ਪਿਆ। ਆਗੂਆਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਹਾੜੀ ਦੀਆਂ ਫਸਲਾਂ ਦੀ ਬਿਜਾਈ ਕਰਨ ਦੇ ਲਈ ਹੜ੍ਹਾਂ ਕਰਕੇ ਵੱਡੀ ਦਿੱਕਤ ਖੜੀ ਹੋਈ ਹੋਈ ਹੈ। ਉਪਰੋਂ ਕੋਰਟਾਂ ਰਾਹੀਂ ਦੁਖੀ ਕਿਸਾਨੀ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪਰਾਲੀ ਨੂੰ ਅੱਗ ਲਾਈ ਤਾਂ ਅੱਗ ਲਾਉਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇਗਾ। ਜਦ ਕਿ ਕਿਸਾਨ ਕਿੰਨੇ ਚਿਰ ਤੋਂ ਸਰਕਾਰ ਨੂੰ ਕਹਿ ਰਹੇ ਹਨ ਕਿ ਉਹ ਖੁਦ ਸਾਡੇ ਖੇਤਾਂ ਵਿਚੋਂ ਨਰੇਗਾ ਮਜ਼ਦੂਰਾਂ ਨੂੰ ਲਾਕੇ ਪਰਾਲੀ ਚੁੱਕ ਲੈਣ ਜਾਂ ਕਿਸਾਨਾਂ ਨੂੰ ਇਸ ਦੇ ਲਈ 200 ਰੁਪਏ ਕੁਇੰਟਲ ਝੋਨੇ ਦੀ ਹਿਸਾਬ ਨਾਲ ਬੋਨਸ ਦਿੱਤਾ ਜਾਵੇ। ਸਰਕਾਰ ਅਜਿਹਾ ਕਰਨ ਤੋਂ ਭੱਜ ਰਹੀ ਹੈ। ਪਹਿਲਾਂ ਹੀ ਹੜਾਂ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਜੇਲ੍ਹਾਂ ਵਿਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਮਸਲਿਆਂ ਨਾਲ ਜੋੜ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਅੱਜ ਅਜਿਤਵਾਲ ਵਿਖੇ ਅਰਥੀ ਸਾੜੀ ਗਈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਜਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਦੀ ਗਿਰਫਤਾਰੀ ਨਹੀਂ ਹੋਣ ਦਿੱਤੀ ਜਾਵੇਗੀ।